....

Thursday, March 15, 2012

ਸੱਜਣ ਕੁਮਾਰ ਵਿਰੁੱਧ ਕੇਸ ’ਚ ਅੰਤਿਮ ਬਹਿਸ ਅੱਜ ਤੋਂ

ਛਾਉਣੀ ਖੇਤਰ ਵਿੱਚ ਭੀੜ ਨੂੰ ਭੜਕਾਉਣ ਦੇ ਹਨ ਦੋਸ਼

ਨਵੀਂ ਦਿੱਲੀ, 15 ਮਾਰਚ
ਦਿੱਲੀ ਦੀ ਇਕ ਅਦਾਲਤ ’ਚ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ’ਚ ਅੰਤਿਮ ਬਹਿਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਕੇਸ ’ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ’ਤੇ ਦਿੱਲੀ ਦੇ ਛਾਉਣੀ ਖੇਤਰ ’ਚ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਚੱਲ ਰਿਹਾ ਹੈ।
ਜ਼ਿਲ੍ਹਾ ਜੱਜ ਜੇ.ਆਰ. ਆਰਿਅਨ ਅੱਗੇ ਸੀ.ਬੀ.ਆਈ. ਭਲਕੇ ਅੰਤਿਮ ਜਿਰਹਾ ਸ਼ੁਰੂ ਕਰੇਗੀ। ਇਸ ਅਦਾਲਤ ਨੇ ਪਹਿਲਾਂ ਏਜੰਸੀ ਨੂੰ 5 ਮਾਰਚ ਤਕ ਆਪਣੀ ਜਿਰਹਾ ਸੰਖੇਪ ’ਚ ਪੇਸ਼ ਕਰਨ ਲਈ ਕਿਹਾ ਸੀ। ਸੱਜਣ ਕੁਮਾਰ ਪੰਜ ਹੋਰਾਂ- ਬਲਵਾਨ ਖੋਖਰ, ਕਿਸ਼ਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ ਤੇ ਕੈਪਟਨ ਭਾਗ ਮੱਲ ਨਾਲ ਇਸ ਮੁਕੱਦਮੇ ’ਚ ਮੁਲਜ਼ਮ ਹਨ। ਇਨ੍ਹਾਂ ਸਾਰਿਆਂ ’ਤੇ ਭੀੜ ਨੂੰ ਸਿੱਖਾਂ ਦੇ ਕਤਲੇਆਮ ਲਈ ਕਥਿਤ ਤੌਰ ’ਤੇ ਭੜਕਾਉਣ ਦੇ ਦੋਸ਼ ਹਨ। ਯਾਦ ਰਹੇ ਕਿ ਇਸ ਕਤਲੇਆਮ ਦੇ ਢਾਈ ਦਹਾਕੇ ਵੱਧ ਸਮੇਂ ਤੋਂ ਬਾਅਦ ਵੀ ਮੁਲਜ਼ਮ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ।

No comments:

Post a Comment