ਸੁਮੇਧ ਸੈਣੀ ਦੀ ਨਿਯੁਕਤੀ ਸਬੰਧੀ ਭਰੋਸੇ ’ਚ ਨਹੀਂ ਲਿਆ: ਭਗਤ ਚੁੰਨੀ ਲਾਲ
ਜਲੰਧਰ, 15 ਮਾਰਚ
ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਵਜ਼ਾਰਤ ਦੇ ਗਠਨ ਦੇ ਇੱਕ ਦਿਨ ਬਾਅਦ ਹੀ ਇਸ ਵਿੱਚ ਤਰੇੜਾਂ ਦਿੱਸਣ ਲੱਗ ਪਈਆਂ ਹਨ। ਪੰਜਾਬ ਦੇ ਨਵੇਂ ਬਣਾਏ ਗਏ ਡੀ.ਜੀ.ਪੀ. ਸੁਮੇਧ ਸੈਣੀ ਦੇ ਮਾਮਲੇ ਵਿੱਚ ਭਾਜਪਾ ਨੇ ਕਿਹਾ ਕਿ ਉਨ੍ਹਾਂ ਨਾਲ ਕੋਈ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਭਾਜਪਾ ਦੇ ਆਗੂ ਤੇ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਨੇ ਸਪੱਸ਼ਟ ਕਿਹਾ, ‘ਸੁਮੇਧ ਸੈਣੀ ਦੀ ਨਿਯੁਕਤੀ ਕਰਨ ਸਬੰਧੀ ਸਾਨੂੰ ਭਰੋਸੇ ’ਚ ਨਹੀਂ ਲਿਆ ਗਿਆ।’
ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਕਟ ਹਾਊਸ ਵਿੱਚ ਪਹਿਲੀ ਵਾਰ ਪੁੱਜੇ ਭਗਤ ਚੁੰਨੀ ਲਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਨਵਾਂ ਡੀ.ਜੀ.ਪੀ. ਲਾਉਣ ਲੱਗਿਆਂ ਭਾਜਪਾ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ਨੂੰ ਕੋਰ ਕਮੇਟੀ ਵਿੱਚ ਵਿਚਾਰੇਗੀ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਦੇ ਸ਼ਹਿਰੀ ਲੋਕਾਂ ’ਤੇ ਕੋਈ ਨਵਾਂ ਟੈਕਸ ਲਾਉਣ ਦੇ ਹੱਕ ਵਿੱਚ ਨਹੀਂ। ਉੱਧਰ ਕਾਂਗਰਸ ਨੇ ਵੀ ਸੁਮੇਧ ਸੈਣੀ ਨੂੰ ਡੀ.ਜੀ.ਪੀ. ਬਣਾਉਣ ’ਤੇ ਅਕਾਲੀ-ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ।
ਭਗਤ ਚੂਨੀ ਲਾਲ ਦੀਆਂ ਇਨ੍ਹਾਂ ਵਿਵਾਦਗ੍ਰਸਤ ਟਿੱਪਣੀਆਂ ਤੋਂ ਬਾਅਦ ਉੱਥੇ ਬੈਠੇ ਭਾਜਪਾ ਆਗੂ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਏ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਤੇ ਸਾਬਕਾ ਜ਼ਿਲਾ ਪ੍ਰਧਾਨ ਰਵੀ ਮਹਿੰਦਰੂ, ਭਗਤ ਚੁੰਨੀ ਲਾਲ ਦਾ ਬਚਾਅ ਕਰਨ ਲਈ ਉਨ੍ਹਾਂ ਨੂੰ ਇੱਕ ਪਾਸੇ ਲੈ ਗਏ। ਡੀ.ਜੀ.ਪੀ. ਸੁਮੇਧ ਸੈਣੀ ਦੀ ਨਿਯੁਕਤੀ ਸਬੰਧੀ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਹਮਲਾ ਕਰਦਿਆਂ ਇਸ ਨੂੰ ਸੰਵਿਧਾਨ ਦੀ ਘੋਰ ਉਲੰਘਣਾ ਦੱਸਿਆ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਭੁਲੱਥ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੁਮੇਧ ਸੈਣੀ ਦੀ ਬਤੌਰ ਡੀ.ਜੀ.ਪੀ. ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਲੀਸ ਸਰਵਿਸ ਰੂਲ ਦੀ ਵੀ ਉਲੰਘਣਾ ਕੀਤੀ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਪੰਜ ਸੀਨੀਅਰ ਪੁਲੀਸ ਅਫਸਰਾਂ ਨੂੰ ਅਣਗੌਲਿਆਂ ਕਰਕੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਬਣਾਇਆ ਗਿਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਅਫਸਰ ਵਿਰੁੱਧ ਅਪਰਾਧਿਕ ਮਾਮਲੇ ਚੱਲਦੇ ਹੋਣ ਉਸ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਪਿਛਲੀ ਸਰਕਾਰ ਸਮੇਂ ਵੀ ਸੁਮੇਧ ਸੈਣੀ ਨੂੰ ਮੁਅੱਤਲ ਕਰਨ ਦੀ ਥਾਂ ਵਿਜੀਲੈਂਸ ਦਾ ਡਾਇਰੈਕਟਰ ਲਗਾ ਦਿੱਤਾ ਸੀ ਤੇ ਹੁਣ ਉਨ੍ਹਾਂ ਨੂੰ ਵੱਡੀ ਪਦਵੀ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ’ਚ ਸੁਮੇਧ ਸੈਣੀ ਵਿਰੁੱਧ ਦਿੱਲੀ ’ਚ 342, 343, 364 ਤੇ 120ਬੀ ਆਈ.ਪੀ.ਸੀ. ਅਧੀਨ ਮਾਮਲੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਡੀ.ਜੀ.ਪੀ. ਵਿਰੁੱਧ ਏਨੇ ਅਪਰਾਧਿਕ ਮਾਮਲੇ ਚੱਲਦੇ ਹੋਣ ਤਾਂ ਇਸ ਮਾਮਲੇ ਵਿਚ ਇਨਸਾਫ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ।
ਸ੍ਰੀ ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਮੰਤਰੀ ਮੰਡਲ ’ਚ ਲਏ ਜਾਣ ’ਤੇ ਵੀ ਇਤਰਾਜ਼ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਵਿਰੁੱਧ ਵੀ ਸੀ.ਬੀ.ਆਈ. ਦੀ ਅਦਾਲਤ ਵਿੱਚ ਚੱਲ ਰਿਹਾ ਮਾਮਲਾ ਆਖਰੀ ਪੜਾਅ ’ਤੇ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਕੇਸ ਵਿੱਚ ਬਰੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਫਿਰ ਹੀ ਮੰਤਰੀ ਬਣਾਇਆ ਜਾ ਸਕਦਾ ਸੀ।
ਪੰਜਾਬ ਪੁਲੀਸ ਵਿੱਚ ਵੱਡੀ ਪੱਧਰ ਉੱਤੇ ਰੱਦੋ-ਬਦਲ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਾਰਚ
ਮੁੜ ਗਠਿਤ ਹੋਈ ਬਾਦਲ ਸਰਕਾਰ ਵੱਲੋਂ ਕੁਝ ਘੰਟਿਆਂ ਵਿੱਚ ਹੀ ਪੰਜਾਬ ਪੁਲੀਸ ਵਿੱਚ ਵੱਡੇ ਪੱਧਰ ’ਤੇ ਰੱਦੋ-ਬਦਲ ਕੀਤਾ ਹੈ। ਸਰਕਾਰ ਨੇ ਜਿੱਥੇ ਲੰਘੀ ਰਾਤ ਹੀ ਸੁਮੇਧ ਸਿੰਘ ਸੈਣੀ ਨੂੰ ਰਾਜ ਦਾ ਡਾਇਰੈਕਟਰ ਜਨਰਲ ਪੁਲੀਸ (ਡੀ.ਜੀ.ਪੀ.) ਨਿਯੁਕਤ ਕਰਨ ਲਈ ਹੰਗਾਮੀ ਹਾਲਤ ’ਚ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦੀਆਂ ਤਰੱਕੀਆਂ ਕਰਕੇ ਉਨ੍ਹਾਂ ਨੂੰ ਡੀ.ਜੀ.ਪੀ. ਦੇ ਅਹੁਦੇ ਬਖ਼ਸ਼ ਦਿੱਤੇ ਹਨ ਉਥੇ ਅੱਜ ਤਿੰਨ ਡੀ.ਜੀ.ਪੀਜ਼. ਤੇ ਪੰਜ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀਜ਼.) ਦੀਆਂ ਬਦਲੀਆਂ ਕਰ ਦਿੱਤੀਆਂ ਹਨ।
ਅੱਜ ਇੱਥੇ ਸੈਕਟਰ-9 ਸਥਿਤ ਪੰਜਾਬ ਪੁਲੀਸ ਹੈਡਕੁਆਰਟਰ ਵਿਖੇ ਬੜੇ ਹੀ ਨਾਟਕੀ ਢੰਗ ਨਾਲ ਡੀ.ਜੀ.ਪੀ. ਅਨਿਲ ਕੌਸ਼ਿਕ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕਰਕੇ ਸੁਮੇਧ ਸੈਣੀ ਨੂੰ ਪੁਲੀਸ ਮੁਖੀ ਦੀ ਕੁਰਸੀ ’ਤੇ ਬਿਰਾਜਮਾਨ ਕੀਤਾ ਗਿਆ। ਪੁਲੀਸ ਹੈਡਕੁਆਰਟਰ ਦੀਆਂ ਗੈਲਰੀਆਂ ਇਨ੍ਹਾਂ ਰੌਚਿਕ ਪਲਾਂ ਨੂੰ ਦੇਖਣ ਲਈ ਮੁਲਾਜ਼ਮਾਂ ਨਾਲ ਭਰੀਆਂ ਪਈਆਂ ਸਨ ਕਿਉਂਕਿ ਇਸ ਮੌਕੇ ਸਾਲ 1982 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੁਮੇਧ ਸੈਣੀ ਨੇ ਆਪਣੇ ਤੋਂ ਸੱਤ ਸਾਲ ਸੀਨੀਅਰ (1975 ਬੈਚ) ਆਈ.ਪੀ.ਐਸ. ਅਧਿਕਾਰੀ ਅਨਿਲ ਕੌਸ਼ਿਕ ਨੂੰ ਵਿਦਾ ਕਰਕੇ ਉਨ੍ਹਾਂ ਦੀ ਕੁਰਸੀ ਗ੍ਰਹਿਣ ਕੀਤੀ। ਦੱਸਣਯੋਗ ਹੈ ਕਿ ਅਕਸਰ ਅਜਿਹੇ ਪਲ ਕਿਸੇ ਅਧਿਕਾਰੀ ਦੇ ਰਿਟਾਇਰਮੈਂਟ ਮੌਕੇ ਹੀ ਦੇਖੇ ਜਾਂਦੇ ਸਨ ਪਰ ਅੱਜ ਪਾਵਰ ਗੇਮ ਦਾ ਕਮਾਲ ਸੀ ਕਿ 30 ਸਤੰਬਰ 2012 ਨੂੰ ਸੇਵਾਮੁਕਤ ਹੋਣ ਵਾਲੇ ਡੀ.ਜੀ.ਪੀ. ਸ੍ਰੀ ਕੌਸ਼ਿਕ ਕੋਲੋਂ ਅੱਧ ਵੱਟੇ ਹੀ ਇਹ ਅਹੁਦਾ ਵਾਪਸ ਲੈ ਲਿਆ ਗਿਆ। 30 ਸਤੰਬਰ 2011 ਨੂੰ ਸੇਵਾਮੁਕਤ ਹੋਏ ਡੀ.ਜੀ.ਪੀ. ਪੀ.ਐਸ. ਗਿੱਲ ਦੀ ਥਾਂ ਸ੍ਰੀ ਕੌਸ਼ਿਕ ਨੂੰ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਸੀ ਜਦਕਿ ਉਨ੍ਹਾਂ ਕੋਲੋਂ ਇਹ ਅਹੁਦਾ ਅੱਜ ਸਾਢੇ ਪੰਜ ਮਹੀਨਿਆਂ ਬਾਅਦ ਹੀ ਵਾਪਸ ਲੈ ਲਿਆ ਹੈ।
ਇਸ ਮੌਕੇ ਸ੍ਰੀ ਕੌਸ਼ਿਕ ਨੇ ਰਸਮੀ ਤੌਰ ’ਤੇ ਸ੍ਰੀ ਸੈਣੀ ਨੂੰ ਚਾਰਜ ਦਿੰਦਿਆਂ ਉਨ੍ਹਾਂ ਦੇ ਪੰਜਾਬ ਦੇ ਡੀ.ਜੀ.ਪੀ. ਵਜੋਂ ਸਫਲ ਕਾਰਜਕਾਲ ਦੀ ਕਾਮਨਾ ਕੀਤੀ। ਸ੍ਰੀ ਸੈਣੀ ਨੂੰ ਉਨ੍ਹਾਂ ਦੀ ਆਮਦ ’ਤੇ ਪੰਜਾਬ ਆਰਮਡ ਪੁਲੀਸ ਦੀ ਟੁਕੜੀ ਨੇ ਗਾਰਡ ਆਫ ਆਨਰ ਪੇਸ਼ ਕੀਤੀ ਜਦਕਿ ਵਿਦਾਇਗੀ ਮੌਕੇ ਸ੍ਰੀ ਕੌਸ਼ਿਕ ਨੂੰ ਵੀ ਗਾਰਡ ਆਫ ਆਨਰ ਦਿੱਤਾ ਗਿਆ।
ਇਸੇ ਦੌਰਾਨ ਸਰਕਾਰ ਨੇ ਬਦਲੀਆਂ ਦਾ ਦੌਰ ਚਲਾਉਂਦਿਆਂ ਅਨਿਲ ਕੌਸ਼ਿਕ ਨੂੰ ਡੀ.ਜੀ.ਪੀ-ਕਮ-ਸੀ.ਐਮ.ਡੀ. ਪੰਜਾਬ ਪੁਲੀਸ ਮਕਾਨ ਉਸਾਰੀ ਨਿਗਮ ਚੰਡੀਗੜ੍ਹ, ਡੀ.ਜੀ.ਪੀ. ਰਾਜਨ ਗੁਪਤਾ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੰਜੀਵ ਗੁਪਤਾ ਨੂੰ ਡੀ.ਜੀ.ਪੀ. ਸੁਰੱਖਿਆ ਅਤੇ ਵਿਜੀਲੈਂਸ ਪੰਜਾਬ ਪਾਵਰਕੌਮ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਇੰਦਰ ਮੋਹਨ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਸੁਰਜੀਤ ਸਿੰਘ ਨੂੰ ਬਰਨਾਲਾ, ਗੁਰਪ੍ਰੀਤ ਸਿੰਘ ਗਿੱਲ ਨੂੰ ਪਟਿਆਲਾ, ਸੁਨੇਹਦੀਪ ਸ਼ਰਮਾ ਨੂੰ ਮੋਗਾ ਅਤੇ ਸੁਖਦੇਵ ਸਿੰਘ ਨੂੰ ਮਾਨਸਾ ਦੇ ਐਸ.ਐਸ.ਪੀਜ਼ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਸਰਕਾਰ ਨੇ ਚੋਣ ਕਮਿਸ਼ਨ ਵੱਲੋਂ ਬਦਲੇ 6 ਐਸ.ਐਸ.ਪੀਜ਼. ਵਿੱਚੋਂ 5 ਨੂੰ ਪਹਿਲੀਆਂ ਥਾਵਾਂ ’ਤੇ ਹੀ ਨਿਯੁਕਤ ਕਰ ਦਿੱਤਾ ਹੈ।
ਬਾਦਲ ਸਰਕਾਰ ਨੇ ਕੱਲ੍ਹ ਚੱਪੜਚਿੜੀ (ਮੁਹਾਲੀ) ਵਿਖੇ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਸਕੱਤਰੇਤ ਆਉਂਦਿਆਂ ਹੀ ਇਹ ਚੱਕ-ਥੱਲ ਕੀਤੀ ਹੈ। ਸੁਮੇਧ ਸੈਣੀ ਨੂੰ ਪੁਲੀਸ ਮੁਖੀ ਦਾ ਅਹੁਦਾ ਮੁਹੱਈਆ ਕਰਨ ਲਈ ਰਾਤੋ-ਰਾਤ ਹੀ ਪੁਲੀਸ ਨੇ 1982 ਬੈਚ ਦੇ ਸੰਜੀਵ ਗੁਪਤਾ, ਸੁਰੇਸ਼ ਅਰੋੜਾ ਸਮੇਤ ਸੁਮੇਧ ਸੈਣੀ ਨੂੰ ਡੀ.ਜੀ.ਪੀ. ਪਦਉੱਨਤ ਕੀਤਾ ਗਿਆ। ਹੁਣ 1982 ਬੈਚ ਦਾ ਸਿਰਫ਼ ਇੱਕੋ ਆਈ.ਪੀ.ਐਸ. ਅਧਿਕਾਰੀ ਰਾਜਿੰਦਰ ਸਿੰਘ ਹੀ ਡੀ.ਜੀ.ਪੀ. ਦੀ ਪ੍ਰਮੋਸ਼ਨ ਹਾਸਲ ਕਰਨ ਤੋਂ ਵਾਂਝਾ ਰਹਿ ਗਿਆ ਹੈ। ਉਹ ਇਸ ਵੇਲੇ ਏ.ਡੀ.ਜੀ.ਪੀ. ਦੇ ਅਹੁਦੇ ’ਤੇ ਤਾਇਨਾਤ ਹਨ। ਚਾਰਜ ਗ੍ਰਹਿਣ ਕਰਦਿਆਂ ਹੀ ਸ੍ਰੀ ਸੈਣੀ ਨੇ ਪੁਲੀਸ ਦੇ ਵੱਖ ਵੱਖ ਵਿੰਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਪੰਜਾਬ ਵਿੱਚੋਂ ਜੁਰਮ ਨੂੰ ਆਮ ਤੌਰ ’ਤੇ ਅਤੇ ਨਸ਼ਿਆਂ ਦੀ ਭੈੜ ਨੂੰ ਖਤਮ ਕਰਨ ਲਈ ਵਿਸ਼ੇਸ਼ ਤੌਰ ’ਤੇ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਅੱਜ ਸ੍ਰੀ ਸੈਣੀ ਵੱਲੋਂ ਪੰਜਾਬ ਪੁਲੀਸ ਦੇ ਮੁਖੀ ਦਾ ਅਹੁਦਾ ਗ੍ਰਹਿਣ ਕਰਦਿਆਂ ਹੀ ਪੁਲੀਸ ਹੈਡਕੁਆਰਟਰ ਦੇ ਇਰਦ-ਗਿਰਦ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ।

ਸਿਮਰਨਜੀਤ ਸਿੰਘ ਮਾਨ ਵੱਲੋਂ ਸੁਮੇਧ ਸੈਣੀ ਦੀ ਨਿਯੁਕਤੀ ਦੀ ਨਿਖ਼ੇਧੀ
ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 15 ਮਾਰਚ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸੁਮੇਧ ਸੈਣੀ ਦੀ ਨਿਯੁਕਤੀ ਪੰਜਾਬ ਪੁਲੀਸ ਦੇ ਮੁਖੀ ਵਜੋਂ ਕਰਕੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ’ਤੇ ਲੂਣ ਛਿੱੜਕਣ ਦਾ ਕੰਮ ਕੀਤਾ ਹੈ ਕਿਉਂਕਿ ਉਹ ਸਿੱਖਾਂ ਦੇ ਕਥਿਤ ਕਤਲ ਕਰਵਾਉਣ ਅਤੇ ਨੌਜਵਾਨਾਂ ’ਤੇ ਜ਼ਬਰ ਢਾਹੁਣ ਵਾਲੇ ਅਫ਼ਸਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਸੀ।
ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿੱਚ ਸ੍ਰੀ ਮਾਨ ਨੇ ਇਸ ਨਿਯੁਕਤੀ ’ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਸ੍ਰੀ ਸ਼ੈਣੀ ਦੀ ਹੋਈ ਨਿਯੁਕਤੀ ਅਤੇ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੇ ਸੁਣਾਏ ਗਏ ਹੁਕਮ, ਹੁਕਮਰਾਨਾਂ ਵੱਲੋਂ ਭਵਿੱਖ ਵਿੱਚ ਪੰਜਾਬ ’ਚ ਸਿੱਖ ਭਾਈਚਾਰੇ ਨਾਲ ਵਿਤਕਰੇ ਹੋਣ ਦਾ ਸਪੱਸ਼ਟ ਸੰਕੇਤ ਦੇ ਰਹੇ ਹਨ।

No comments:
Post a Comment