ਚੰਡੀਗੜ, 15 ਮਾਰਚ (ਗੁਰਪ੍ਰੀਤ ਮਹਿਕ) ਅੱਜ ਨਵੀਂ ਚੁਣੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਕੋਲ ਪ੍ਰਸੋਨਲ, ਜਨਰਲ ਐਡਮਨਿਸਟਰੇਸ਼ਨ, ਪਾਵਰ, ਕੋਪਰੇਸ਼ਨ, ਸਾਇੰਸ ਤੈਕਨੋਲਜੀ ਅਤੇ ਇਨਵਾਇਰਮੈਂਟ, ਵਿਜੀਲੈਂਸ ਅਤੇ ਇੰਮਲਾਇਮੈਂਟ ਜਨਰੇਸ਼ਨ ਵਿਭਾਗ ਆਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਗ੍ਰਹਿ, ਗਵਰਨੈਂਸ ਰਫਾਰਮਜ, ਹਾਓੂਸਿੰਗ, ਅਕਸਾਇਜ ਅਤੇ ਟੈਕਸੈਸ਼ਨ, ਇਨਵੈਂਸਮੈਂਟ ਪ੍ਰਮੋਸ਼ਨ, ਖੇਡਾਂ ਅਤੇ ਯੂਥ ਸਰਵਿਸ ਵੈਲਫੇਅਰ, ਸ਼ਹਿਰੀ ਹਵਾਬਾਜੀ ; ਭਾਜਪਾ ਦੇ ਭਗਤ ਚੂਨੀ ਲਾਲ ਕੋਲ ਸਥਾਨਕ ਸਰਕਾਰ, ਮੈਡੀਕਲ ਐਜੂਕੇਸ਼ਨ ਅਤੇ ਰਿਸਰਚ, ਸਰਵਣ ਸਿੰਘ ਫਿਲੋਰ ਕੋਲ ਜੇਲਾਂ, ਟੂਰਇਜਮ, ਸਭਿਆਚਾਰ ਮਾਮਲੇ, ਆਰਚੀਵਜ ਅਤੇ ਮਿਊਜੀਅਮ, ਪ੍ਰੀਟੰਗ ਅਤੇ ਸਟੇਸ਼ਨਰੀ ; ਆਦੇਸ਼ ਪ੍ਰਤਾਪ ਸਿੰਘ ਕੈਰੋ ਕੋਲ ਖੁਰਾਕ ਅਤੇ ਸਿਵਲ ਸਪਲਾਈ, ਆਈ ਟੀ, ਅਜੀਤ ਸਿੰਘ ਕੋਹਾੜ ਕੋਲ ਟਰਾਂਸਪੋਰਟ, ਕਾਨੂੰਨ ਅਤੇ ਵਿਧਾਨਿਕ ਮਾਮਲੇ, ਚੌਣਾਂ ; ਗੁਲਜਾਰ ਸਿੰਘ ਰਣੀਕੇ ਕੋਲ ਪੁਸ਼ੂ ਪਾਲਣਾ, ਮੱਛੀ ਅਤੇ ਡੇਅਰੀ ਵਿਕਾਸ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗਾਂ ਦੀ ਭਲਾਈ,
ਭਾਜਪਾ ਦੇ ਮਦਨ ਮੋਹਲ ਮਿੱਤਲ ਕੋਲ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਪਾਰਲੀਮਾਨੀ ਮਾਮਲੇ, ਪਰਮਿੰਦਰ ਸਿੰਘ ਢੀਡਸਾ ਕੋਲ ਵਿੱਤ ਅਤੇ ਪਲਾਨਿੰਗ, ਇੰਸਚਊਸ਼ਨਲ ਫਾਇਨਾਂਸ ਅਤੇ ਬੈਕਿੰਗ, ਪ੍ਰੋਗਰਾਮ ਇਮਪਲੀਟੇਸ਼ਨ, ਜਨਮੇਜਾ ਸਿੰਘ ਸੇਖੋ ਨੂੰ ਸੰਚਾਈ, ਤੋਤਾ ਸਿੰਘ ਨੂੰ ਖੇਤੀਬਾੜੀ, ਬੀਬੀ ਜਾਗਾਰੀ ਕੌਰ ਨੂੰ ਪੇਂਡੂ ਪਾਣੀ ਸਪਲਾਈ ਅਤੇ ਸੈਂਟੀਸ਼ਟਨ, ਡਿਫੈਂਸ ਸਰਵਿਸ ਭਲਾਈ, ਪੈਨਸ਼ਨਰ ਭਲਾਈ ਅਤੇ ਸ਼ਿਕਇਤ ਨਿਵਾਰਣ, ਸੁਰਜੀਤ ਕੁਮਾਰ ਜਿਆਨੀ ਨੂੰ ਜੰਗਲਾਤ ਅਤੇ ਲੇਬਰ, ਬਿਕਰਮਜੀਤ ਸਿੰਘ ਮਜੀਠੀਆਂ ਨੂੰ ਆਮਦਨ ਅਤੇ ਮੁੜ ਵਿਸੇਵਾ, ਸੂਚਨਾ ਅਤੇ ਲੋਕ ਸੰਪਰਕ, ਨਾਲ ਕਨਵੈਂਨਸ਼ਨਲ ਐਨਰਜੀ, ਐਨ ਆਰ ਆਈ ਮਾਮਲੇ, ਸਿਕੰਦਰ ਸਿੰਘ ਮਲੂਕਾ ਨੂੰ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਭਾਜਪਾ ਦੇ ਅਨਿਲ ਜੋਸ਼ੀ ਨੂੰ ਇੰਡਸਟਰੀ ਅਤੇ ਕਾਮਰਸ, ਟੈਕਨੀਕਲ ਟਰੇਨਿੰਗ ਅਤੇ ਇੰਡਸਟਰਸੀਅਲ ਟ੍ਰੇਨਿੰਗ, ਸੁਰਜੀਤ ਸਿੰਘ ਰੱਖੜਾ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ, ਸਰਨਜੀਤ ਸਿੰਘ ਢਿੱਲੋ ਨੂੰ ਪੀ ਡਬਲੂ ਡੀ ਵਿਭਾਗ ਦਿੱਤਾ ਗਿਆ ਹੈ।
ਜਾਬ ਸਰਕਾਰ ਦੇ ਮੰਤਰੀਆਂ ਦੇ ਵਿਭਾਗ
ਚੰਡੀਗੜ 15 ਮਾਰਚ(ਗੁਰਪ੍ਰੀਤ ਮਹਿਕ ) :
1 ਸ. ਪਰਕਾਸ਼ ਸਿੰਘ ਬਾਦਲ 1 ਪਰਸੋਨਲ
2 ਜਨਰਲ ਐਡਮਨਿਸਿਟਰੇਸ਼ਨ
3 ਪਾਵਰ
4 ਸਹਿਕਾਰਤਾ
5 ਸਾਇੰਸ ਤਕਨਾਲੋਜੀ ਅਤੇ ਵਾਤਾਵਰਨ
6 ਵਿਜਿਲੈਂਸ
7 ਇੰਪਲਾਇਮੈਂਟ ਜਨਰੇਸ਼ਨ
2 ਸਂ ਸੁਖਬੀਰ ਸਿੰਘ ਬਾਦਲ 1 ਗ੍ਰਹਿ
2 ਗਵਰਨੈਂਸ ਰਿਫਾਰਮ
3 ਹਾਊਸਿੰਗ
4 ਕਰ ਤੇ ਆਬਕਾਰੀ
5 ਇਨਵੈਸਟਮੈਂਟ ਪ੍ਰੋਮੋਸ਼ਨ
6 ਸਪੋਰਟਸ ਤੇ ਯੂਥ ਸਰਵਸੀਜ਼ ਵੈਲਫੇਅਰ
7 ਸ਼ਹਿਰੀ ਹਵਾਬਾਜੀ
3 ਭਗਤ ਚੁੰਨੀ ਲਾਲ 1 ਸਥਾਨਕ ਸਰਕਾਰਾਂ
2 ਮੈਡੀਕਲ ਸਿੱਖਿਆ ਤੇ ਖੋਜ
4 ਸ ਸਰਵਨ ਸਿੰਘ ਫਿਲੌਰ 1 ਜੇਲਾਂ
2 ਸੈਰ ਸਪਾਟਾ, ਸ੍ਯ੍ਯਭਿਆਚਾਰਕ ਮਾਮਲੇ ਪੁਰਾਤਤਵ ਅਤੇ ਮਿਊਸਿਅਮ
3 ਪ੍ਰਿਟਿੰਗ ਸਟੇਸ਼ਨਰੀ
5 ਸ ਆਦੇਸ਼ ਪ੍ਰਤਾਪ ਸਿੰਘ ਕੈਰੋਂ 1 ਖੁਰਾਕ ਤੇ ਸਿਵਲ ਸਪਲਾਈ
2 ਆਈ. ਟੀ
6 ਸ ਅਜੀਤ ਸਿੰਘ ਕੋਹਾੜ 1 ਟਰਾਂਸਪੋਰਟ
2 ਲਿਗਲ ਐਂਡ ਲੈਜਿਸਲੇਟਿਵ ਅਫੇਅਰਜ਼
3 ਚੋਣਾਂ
7 ਸ ਗੁਲਜ਼ਾਰ ਸਿੰਘ ਰਾਣੀਕੇ 1 ਪਸ਼ੁ ਪਾਲਣ ਅਤੇ ਮੱਛੀ ਪਾਲਣ
2 ਡੈਅਰੀ ਵਿਕਾਸ
3 ਐਸ ਸੀ, ਬੀ ਸੀ ਵੈਲਫੇਅਰ
8 ਸ਼੍ਰੀ ਮਦਨ ਮੋਹਨ ਮਿੱਤਲ 1 ਸਿਹਤ ਤੇ ਪਰਿਵਾਰ ਭਲਾਈ
2 ਸਮਾਜਿਕ ਸੁਰੱਖਿਆ, ਇਸਤਰੀ ਬਾਲ ਵਿਕਾਸ
3 ਸੰਸਦੀ ਮਾਮਲੇ
9 ਸ ਪਰਮਿੰਦਰ ਸਿੰਘ ਢੀਂਡਸਾ 1 ਵਿੱਤ ਤੇ ਯੋਜਨਾ
2 ਸੰਸਥਾਗਤ ਵਿੱਤ ਤੇ ਬੈਕਿੰਗ
3 ਪ੍ਰੋਗਰਾਮ ਇੰਪਲੀਮੈਂਟੇਸ਼ਨ
10 ਸ ਜਨਮੇਜਾ ਸਿੰਘ ਸੋਖੋਂ ਸਿੰਚਾਈ
11 ਸ. ਤੋਤਾ ਸਿੰਘ ਖੇਤੀਬਾੜੀ
12 ਬੀਬੀ ਜਾਗੀਰ ਕੋਰ 1 ਰੁਰਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ
2 ਡਿਫੈਸ ਸਰਵਸੀਜ਼ ਵੈਲਫੇਅਰ
3 ਰਿਮੁਵਲ ਆਫ ਗ੍ਰਿਵੇਂਸਿਜ਼ ਐਂਡ ਵੈਲਫੇਅਰ
ਆਫ ਪੈਸ਼ਨਰਜ਼
13 ਸ਼੍ਰੀ ਸੁਰਜੀਤ ਕੁਮਾਰ ਜਿਆਣੀ 1 ਜੰਗਲਾਤ ਤੇ ਜੰਗਲੀ ਜੀਵ
2 ਕਿਰਤ
14 ਸ ਬਿਕਰਮ ਸਿੰਘ ਮਜੀਠਿਆ 1 ਮਾਲ ਤੇ ਪੁਨਰਾਵਾਸ
2 ਸੂਚਨਾ ਤੇ ਲੋਕ ਸੰਪਰਕ
3 ਨਾਨ ਕਨਵੈਸ਼ਨਲ ਏਨਰਜੀ
4 ਐਨ ਆਰ ਆਈ ਮਾਮਲੇ
15 ਸ ਸਿਕੰਦਰ ਸਿੰਘ ਮਲੂਕਾ 1 ਸਿੱਖਿਆ
2 ਉਚੇਰੀ ਸਿੱਖਿਆ ਅਤੇ ਭਾਸ਼ਾਵਾਂ
16 ਸ਼੍ਰੀ ਅਨਿਲ ਜੋਸ਼ੀ 1 ਇੰਡਸਟਰੀ ਤੇ ਕਾਮਰਸ
2 ਟੇਕਨੀਕਲ ਟ੍ਰੇਨਿੰਗ ਅਤੇ ਇੰਡਸਟ੍ਰਿਅਲ ਟ੍ਰੇਨਿੰਗ
17 ਸ ਸੁਰਜੀਤ ਸਿੰਘ ਰੱਖੜਾ Êਪੈਂਡੂ ਵਿਕਾਸ ਤੇ ਪੰਚਾਇਤਾਂ
18 ਸ ਸ਼ਰਨਜੀਤ ਸਿੰਘ ਢਿਲੋਂ ਪੀ. ਡਬਲਿਯੂ. ਡੀ
ਮੇਜਰ ਢਿੱਲੋ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਨਿਯੁਕਤ ; ਡਾ ਪ੍ਰੋਮਦ ਕੁਮਾਰ ਦੀ ਮੁੜ ਨਿਯੁਕਤੀ
ਚੰਡੀਗੜ, 15 ਮਾਰਚ(ਗੁਰਪ੍ਰੀਤ ਮਹਿਕ ) : ਪੰਜਾਬ ਸਰਕਾਰ ਨੇ ਮੇਜਰ ਭੁਪਿੰਦਰ ਸਿੰਘ ਢਿਲੋ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਕੱਤਰ ਵਜੋ ਨਿਯੁਕਤ ਕੀਤਾ ਹੈ। ਉਹਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੇਜਰ ਢਿਲੋ ਨੇ ਸ੍ਰਅਕਾਲੀ ਦਲ- ਭਾਜਪਾ ਸਰਕਾਰ ਦੇ 1997-2002 ਅਤੇ ਪਿਛਲੇ ਕਾਰਜਕਾਲ ਦੌਰਾਨ ਵੀ ਇਸੇ ਆਹੁਦੇ ‘ਤੇ ਸੇਵਾ ਨਿਭਾਈ ਹੈ।
20 ਜੁਲਾਈ 1948 ਨੂੰ ਮੁਕਤਸਰ ਜਿਲੇ ਦੇ ਪਿੰਡ ਬਾਦਲ ਵਿਖੇ ਸਾਬਕਾ ਸੰਸਦ ਮੈਬਰ ਦਾ ਗੁਰਰਾਜ ਸਿੰਘ ਢਿਲੋ ਦੇ ਘਰ ਜਨਮੇ ਮੇਜਰ ਢਿਲੋ ਨੇ ਲਾਰੈਸ ਸਕੂਲ ਸਨਾਵਰ ਵਿਖੇ ਪੜਾਈ ਮੁਕੰਮਲ ਕਰਨ ਤੋ ਬਾਅਦ ਨੈਸ਼ਲਲ ਡਿਫੈਸ ਅਕੈਡਮੀ, ਖਡਲਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿਖੇ ਸਿਖਲਾਈ ਪ੍ਰਾਪਤ ਕੀਤੀ ਅਤੇ 21 ਦਸੰਬਰ 1969 ਨੂੰ ਸੈਕਿੰਡ ਲੈਫਟੀਨੈਟ ਵਜੋ ਕਮਿਸ਼ਨ ਪ੍ਰਾਪਤ ਕੀਤਾ।
ਮੇਜਰ ਢਿਲੋ ਨੇ 1971 ਵਿਚ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ। ਉਹਨਾਂ ਨੇ 1978 ਤੋ- 1982 ਤੱਕ ਪੰਜਾਬ ਦੇ ਰਾਜਪਾਲ ਸ਼੍ਰੀ ਜੈਸੁਖਲਾਲ ਹਾਥੀ ਦੇ ਏ.ਡੀ.ਸੀ ਵਜੋ ਵੀ ਸੇਵਾ ਕੀਤੀ। ਉਹਨਾਂ ਨੇ 1983 ਨੂੰ ਸਮੇ ਤੋ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਪੰਜਾਬ ਸਰਕਾਰ ਨੇ ਡਾ ਪ੍ਰਮੋਦ ਕੁਮਾਰ ਨੂੰ ਮੁੜ ਪੰਜਾਬ ਸਟੇਟ ਗਵਰਨੈਂਸ ਰਫਾਰਮਜ ਕਮਿਸ਼ਨ ਦਾ ਚੈਅਰਮੈਨ ਨਿਯੁਕਤ ਕੀਤਾ ਹੈ। ਡਾ ਪ੍ਰਮੋਦ ਕੁਮਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪ੍ਰਸ਼ਾਸ਼ਕੀ ਸੁਧਾਰ ਲੈ ਕੇ ਆਉਣ ਲਈ ਸਰਕਾਰ ਨੂੰ ਕਈ ਸੁਝਾਅ ਦਿੱਤੇ। ਇਨਾ ਵਿਚੋ ਜਿਆਦਾਤਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮੰਨਿਆ ਅਤੇ ਸੂਬੇ ਵਿਚ ਲਾਗੂ ਕੀਤਾ।
ਗੋਇੰਦਵਾਲ ਸਾਹਿਬ ਵਿਖੇ ਸਥਿਤ ਜੀ.ਵੀ.ਕੇ. ਥਰਮਲ ਪਾਵਰ ਪਲਾਂਟ
ਦਾ ਉਤਪਾਦਨ ਮਾਰਚ, 2013 ਤੋਂ ਹੋਵੇਗਾ ਸ਼ੁਰੂ
ਚੰਡੀਗੜ, 15 ਮਾਰਚ (ਗੁਰਪ੍ਰੀਤ ਮਹਿਕ ) : ਗੋਇੰਦਵਾਲ ਸਾਹਿਬ ਵਿਖੇ ਸਥਿਤ ਜੀ.ਵੀ.ਕੇ. ਥਰਮਲ ਪਾਵਰ ਪਲਾਂਟ ਮਾਰਚ, 2013 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਸ ਨਾਲ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਲਿਆ ਹੋਇਆ ਸੁਪਨਾ ਸਾਕਾਰ ਹੋਣ ਵੱਲ ਇਹ ਪਹਿਲਾ ਕਦਮ ਹੋਵੇਗਾ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੀ.ਵੀ.ਕੇ. ਪਾਵਰ ਐਂਡ ਇਨਫਰਾਸਟਰਕਚਰ ਲਿਮਟਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀ.ਵੀ.ਕੇ. ਰੈਡੀ ਨੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਉਨਾਂ ਦੀਆਂ ਰਿਹਾਇਸ਼ਾਂ ’ਤੇ ਵੱਖੋ ਵੱਖਰੀ ਮੀਟਿੰਗ ਕਰਕੇ ਚੱਲ ਰਹੇ ਪ੍ਰਾਜੈਕਟ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਰੈਡੀ ਨੇ ਮੁੱਖਮੰਤਰੀ ਨੂੰ ਜਾਣੂ ਕਰਵਾਇਆ ਕਿ ਗੋਇੰਦਵਾਲ ਸਾਹਿਬ ਦੇ ਜੀ.ਵੀ.ਕੇ. ਥਰਮਲ ਪਾਵਰ ਪਲਾਂਟ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਪਲਾਂਟ ਮਾਰਚ, 2013 ਤੋਂ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦੇਵੇਗਾ।
ਅਕਾਲੀ-ਭਾਜਪਾ ਸਰਕਾਰ ਵਲੋਂ ਰਾਜ ਨੂੰ ਬਿਜਲੀ ਪੱਖੋਂ ਸਰਪਲੱਸ ਬਣਾਉਣ ਲਈ ਬਿਜਲੀ ਦੇ ਖੇਤਰ ਵਿੱਚ ਸੁਖਾਵਾਂ ਮਾਹੌਲ ਪੈਦਾ ਕਰਨ ਦੀ ਭਰਵੀਂ ਸ਼ਲਾਘਾ ਕਰਦਿਆਂ ਸ਼੍ਰੀ ਰੈਡੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਸਪ੍ਰਾਜੈਕਟ ਦੀ ਸਮਰਥਾ ਵਿੱਚ ਵਾਧਾ ਕਰਨ ਲਈ ਜਲਦ ਹੀ ਰਾਜ ਸਰਕਾਰ ਨਾਲ ਹੋਏ ਐਮ.ਓ.ਯੂ. ਵਿੱਚ ਲੋੜੀਂਦੀਆਂ ਤਰਮੀਮਾਂ ਕੀਤੀਆਂ ਜਾਣਗੀਆਂ। ਸ਼੍ਰੀ ਰੈਡੀ ਨੇ ਮੁੱਖ ਮੰਤਰੀ ਨੂੰ ਭਾਰਤ ਸਰਕਾਰ ਦੇ ਕੋਇਲਾ ਮੰਤਰਾਲੇ ਪਾਸੋਂ ਇਸਤਜਵੀਜ਼ਤ ਪ੍ਰਾਜੈਕਟ ਲਈ ਕੋਇਲੇ ਦੀ ਸਪਲਾਈ ਲੈਣ ਸਬੰਧੀ ਪੇਸ਼ ਆ ਰਹੀਆਂ ਦਿੱਕਤਾਂ ਤੋਂ ਵੀ ਜਾਣੂ ਕਰਵਾਇਆ। ਸ. ਬਾਦਲ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਗੇ ਤਾਂ ਜੋ ਇਸਵਿੱਚ ਬਿਜਲੀ ਦਾ ਉਤਪਾਦਨ ਜਲਦੀ ਸ਼ੁਰੂ ਹੋ ਸਕੇ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਹੋਈ ਇੱਕ ਵੱਖਰੀ ਮੀਟਿੰਗ ਦੌਰਾਨ ਸ਼੍ਰੀ ਰੈਡੀ ਨੇ ਉਨਾਂ ਨੂੰ ਜਾਣੂ ਕਰਵਾਇਆ ਕਿ ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ 60 ਫੀਸਦੀ ਤੋਂਵੱਧ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਸ਼੍ਰੀ ਜੀ.ਵੀ.ਕੇ. ਰੈਡੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਦਮਾਂ ਵਿੱਚ ਉਨਾਂ ਨੂੰ ਹਿੱਸੇਦਾਰ ਬਣਾ ਕੇ ਮਾਣ ਦਿੱਤਾਗਿਆ ਹੈ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਜੀ.ਵੀ.ਕੇ. ਗਰੁੱਪ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਥਰਮਲ ਪਾਵਰ ਪਲਾਂਟ ਦਾਉਤਪਾਦਨ ਸ਼ੁਰੂ ਹੋਣ ਨਾਲ ਰਾਜ ਵਿੱਚ ਬਿਜਲੀ ਦੀ ਵੱਡੀ ਕਿੱਲਤ ਦੂਰ ਹੋ ਜਾਵੇਗੀ ਜੋ ਰਾਜ ਦੇ ਸਰਬਪੱਖੀ ਵਿਕਾਸ ਕਰਨ ਵਿੱਚ ਸਹਾਈ ਹੋਵੇਗਾ। ਉਨਾਂ ਨੇ ਸ਼੍ਰੀ ਰੈਡੀ ਨੂੰ ਰਾਜ ਸਰਕਾਰ ਵਲੋਂ ਇਸ ਅਹਿਮ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨਲਈ ਬਣਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸ਼੍ਰੀ ਰੈਡੀ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਦੀ ਇਤਿਹਾਸਕ ਜਿੱਤ ਲਈ ਦੋਵਾਂ ਨੇਤਾਵਾਂ ਨੂੰ ਵਧਾਈ ਦਿੱਤੀ। ਮੀਟਿੰਗ ਦੌਰਾਨ ਸਕੱਤਰ ਊਰਜਾ ਸ਼੍ਰੀ ਅਨੁਰਿੱਧ ਤਿਵਾੜੀ ਅਤੇ ਪੰਜਾਬਰਾਜ ਬਿਜਲੀ ਨਿਗਮ ਦੇ ਚੇਅਰਮੈਨ ਸ਼੍ਰੀ ਕੇ.ਡੀ. ਚੌਧਰੀ ਵੀ ਹਾਜ਼ਰ ਸਨ।
No comments:
Post a Comment