....

Friday, March 16, 2012

ਸਵਾਮੀਨਾਥਣ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਹੋਣ: ਭਾਜਪਾ ਕਿਸਾਨ ਮੋਰਚਾ

ਖੇਤੀ ਉਤਪਾਦਾਂ ਦੀ ਦਰਾਮਦ-ਬਰਾਮਦ ਫਸਲ ਚੱਕਰ ਨਾਲ ਜੁੜੇ: ਭਾਜਪਾ ਕਿਸਾਨ ਮੋਰਚਾ
ਕਣਕ ਦੀ ਫਸਲ ’ਤੇ ਮਿਲੇ ਪੰਜ ਸੌ ਰੁਪਏ ਬੋਨਸ: ਧਨਖੜ•

ਚੰਡੀਗੜ•, 16 ਮਾਰਚ (ਗੁਰਪ੍ਰੀਤ ਮਹਿਕ) ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਵਿੰਗ ਦਾ ਇੱਕ ਵਫ਼ਦ ਕੌਮੀ ਪ੍ਰਧਾਨ ਓਮ ਪ੍ਰਕਾਸ਼ ਧਨਖੜ• ਦੀ ਅਗਵਾਈ ਹੇਠ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੂੰ ਮਿਲਿਆ। ਜਿਸ ਦੌਰਾਨ ਉਨ•ਾਂ ਕਣਕ ਦੀ ਫਸਲ ’ਤੇ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਦਾ ਮੁਆਵਜਾ ਦੇਣ ਦੇ ਨਾਲ-ਨਾਲ ਸਵਾਮੀਨਾਥਣ ਕਮਿਸ਼ਨ ਦੀਆਂ ਰਿਪੋਰਟਾਂ ਤੁਰੰਤ ਲਾਗੂ ਕਰਨ ਦੀ ਮੰਗ ਰੱਖੀ। ਅੱਜ ਕਿਸਾਨ ਮੋਰਚਾ ਦੇ ਕੌਮੀ ਮੀਡੀਆ ਇੰਚਾਰਜ ਨੇ ਜਾਰੀ ਇਕ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਵਫ਼ਦ ਨੇ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਦਾ ਲਾਭਦਾਇਕ ਮੁੱਲ ਦੇਣ ਦੇ ਇਲਾਵਾ  ਬਾਜ਼ਾਰ ਦੀ ਨਕਲੀ ਤੇਜੀ ਮੰਦੀ ਦੀ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਲਈ ਖੇਤੀ ਦੇ ਉਤਪਾਦਾਂ ਦੀ ਦਰਾਮਦ ਅਤੇ ਬਰਾਮਦ ਨੂੰ ਫਸਲ ਚੱਕਰ ਦੇ ਨਾਲ ਜੋੜਿਆ ਜਾਵੇ। ਇਸ ਤੋਂ ਇਲਾਵਾ ਪੂਰਬੀ ਅਤੇ ਉ¤ਤਰ ਪੂਰਬੀ ਸੂਬਿਆਂ ਵਿੱਚ ਸਥਾਨਕ ਪੱਧਰ ’ਤੇ ਖਰੀਦ ਨੂੰ ਉਤਸ਼ਾਹਿਤ ਕਰਨ ਅਤੇ ਹਲਦੀ ਦੇ ਕਿਸਾਨਾ ਨੂੰ ਬਾਜ਼ਾਰ ਵਿੱਚ ਸੁਰੱਖਿਅਤ ਉਚਿਤ ਮੁੱਲ ਦਿਵਾਉਣ ਦੀ ਮੰਗ ਵੀ ਰੱਖੀ ਗਈ।
ਵਫ਼ਦ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਸੰਗਠਨ ਦੇ ਇੰਚਾਰਜ ਸਤਪਾਲ ਮਲਿਕ, ਮੋਰਚੇ ਦੇ ਕੌਮੀ ਮੀਤ ਪ੍ਰਧਾਨ ਅਤੇ ਹਿਮਾਚਲ ਦੇ ਸਾਬਕਾ ਐਮ.ਪੀ. ਸੁਰੇਸ਼ ਚੰਦੇਲ, ਕੌਮੀ ਮੀਤ ਪ੍ਰਧਾਨ ਬਿੰਦਾ ਪ੍ਰਸ਼ਾਦ ਸਿੰਘ, ਕੌਮੀ ਜਨਰਲ ਸਕੱਤਰ ਨਰੇਸ਼ ਸਿਰੋਹੀ, ਪੰਜਾਬ ਤੋਂ ਮੋਰਚੇ ਦੇ ਸਕੱਤਰ ਸੁਖਮੰਦਰ ਪਾਲ ਸਿੰਘ ਗਰੇਵਾਲ, ਅਸਾਮ ਦੇ ਸਕੱਤਰ ਸ਼ਿਲਾਦਿੱਤਾ ਦੇਵ ਅਤੇ ਰਾਜਸਥਾਨ ਤੋਂ ਡਾਕਟਰ ਲੋਕੇਸ਼ ਸੇਖਾਵਤ ਵੀ ਸ਼ਾਮਲ ਸਨ। ਉਨ•ਾਂ ਖੇਤੀਬਾੜੀ ਮੰਤਰੀ ਨੂੰ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਹਰ 30 ਮਿੰਟ ਵਿੱਚ ਇੱਕ ਕਿਸਾਨ ਆਤਮਹੱਤਿਆ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਜਿਸ ਦਾ ਮੁੱਖ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਹੈ। ਉਨ•ਾਂ ਕਿਹਾ ਕਿ ਪਿਛਲੇ 20 ਸਾਲਾਂ ਦੇ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 18 ਫੀਸਦੀ ਵਾਧਾ ਹੋਇਆ ਹੈ ਜਦਕਿ ਫਸਲਾਂ ਦਾ ਸਮਰਥਨ ਮੁੱਲ ਸਿਰਫ਼ ਪੰਜ ਫੀਸਦੀ ਤੋਂ ਵੀ ਘੱਟ ਹੀ ਵਧਿਆ ਹੈ। ਦੂਜੇ ਪਾਸੇ ਡੀ.ਏ.ਪੀ., ਯੂਰੀਆ ਅਤੇ ਹੋਰ ਕੀਟਨਾਸ਼ਕਾਂ ਆਦਿ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਉਨ•ਾਂ ਸ਼੍ਰੀ ਸ਼ਰਦ ਪਵਾਰ ਨੂੰ ਅਪੀਲ ਕੀਤੀ ਕਿ ਘਾਟੇ ਦਾ ਸੌਦਾ ਬਣ ਚੁੱਕੀ ਕਿਸਾਨੀ ਨੂੰ ਬਚਾਉਣ ਲਈ ਤੁਰੰਤ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ•ਾਂ ਇਸ ਸਥਿਤੀ ਦਾ ਟਾਕਰਾ ਕਰਨ ਲਈ ਝੋਨੇ ਦੀ ਕੀਮਤ 2025 ਰੁਪਏ, ਜਵਾਰ, ਬਾਜਰਾ ਦੀ 1500 ਰੁਪਏ, ਮੱਕੀ ਦੀ 1800 ਰੁਪਏ, ਕਪਾਹ ਦੀ ਪੰਜ ਹਜ਼ਾਰ ਰੁਪਏ ਅਤੇ ਸੋਇਆਬੀਨ ਦੀ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕੁਦਰਤੀ ਆਫ਼ਤ ਸਮੇਂ ਪ੍ਰਤੀ ਏਕੜ 10 ਹਜ਼ਾਰ ਰੁਪਏ ਮੁਆਵਜਾ ਦੇਣ ਦੀ ਵੀ ਮੰਗ ਰੱਖੀ ਗਈ।

 ਸੁਖਬੀਰ ਬਾਦਲ ਨੇ ਸਚਿਨ ਨੂੰ 100ਵੇਂ ਕੌਮਾਂਤਰੀ ਸੈਂਕੜਾ ਲਗਾਉਣ ਦੀ ਦਿੱਤੀ ਵਧਾਈ
ਚੰਡੀਗੜ•, 16 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਦੇ ਉਪ ਮੁੱਖ ਮੰਤਰੀ ਤੇ ਖੇਡ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਅੱਜ ਮੀਰਪੁਰ ਵਿਖੇ ਏਸ਼ੀਆ ਕੱਪ ਦੇ ਬੰਗਲਾਦੇਸ਼ ਵਿਰੁੱਧ ਮੈਚ ਵਿੱਚ 100ਵਾਂ ਕੌਮਾਂਤਰੀ ਸੈਂਕੜਾ ਲਗਾਉਣ ’ਤੇ ਵਧਾਈ ਦਿੱਤੀ।
        ਸਚਿਨ ਤੇਂਦੁਲਕਰ ਨੂੰ ਭੇਜੇ ਵਧਾਈ ਸੰਦੇਸ਼ ਵਿੱਚ ਸ. ਬਾਦਲ ਨੇ ਕਿਹਾ ਕਿ ਸਚਿਨ ਵੱਲੋਂ ਆਪਣੇ 23 ਸਾਲਾਂ ਖੇਡ ਜੀਵਨ ਵਿੱਚ ਬਣਾਏ ਅਨੇਕਾਂ ਵਿਸ਼ਵ ਕੀਰਤੀਮਾਨਾਂ ਵਿੱਚ 100ਵਾਂ ਕੌਮਾਂਤਰੀ ਸੈਂਕੜਾ ਇਕ ਵਿਲੱਖਣ ਵਿਸ਼ਵ ਰਿਕਾਰਡ ਹੈ ਜਿਸ ਉਪਰ ਹਰ ਦੇਸ਼ ਵਾਸੀ ਮਾਣ ਹੈ। ਉਨ•ਾਂ ਕਿਹਾ ਕਿ ਸਚਿਨ ਦੇਸ਼ ਦੇ ਸਮੂਹ ਖਿਡਾਰੀਆਂ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ਅਤੇ ਇਹ ਸਿੱਧ ਵੀ ਕਰਦਾ ਹੈ ਕਿ ਜੇਕਰ ਕਿਸੇ ਖਿਡਾਰੀ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਖੇਡ ਮੰਤਰੀ ਨੇ ਦੇਸ਼ ਅਤੇ ਖਾਸ ਕਰ ਪੰਜਾਬ ਦੇ ਨੌਜਵਾਨਾਂ ਤੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦਾ ਤਿਆਗ ਕਰ ਕੇ ਖੇਡ ਮੈਦਾਨਾਂ ਵਿੱਚ ਉਤਰ ਆਉਣ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ।
ਮੇਜਰ ਢਿੱਲੋ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਨਿਯੁਕਤ ; ਡਾ ਪ੍ਰਮੋਦ ਦੀ ਮੁੜ ਨਿਯੁਕਤੀ
ਚੰਡੀਗੜ•, 16 ਮਾਰਚ( ਗੁਰਪ੍ਰੀਤ ਮਹਿਕ ) :   ਪੰਜਾਬ ਸਰਕਾਰ ਨੇ ਮੇਜਰ ਭੁਪਿੰਦਰ ਸਿੰਘ ਢਿਲੋ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਕੱਤਰ ਵਜੋ ਨਿਯੁਕਤ ਕੀਤਾ ਹੈ। ਉਹਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।
              ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੇਜਰ ਢਿਲੋ ਨੇ ਸ੍ਰਅਕਾਲੀ ਦਲ- ਭਾਜਪਾ ਸਰਕਾਰ ਦੇ 1997-2002 ਅਤੇ ਪਿਛਲੇ ਕਾਰਜਕਾਲ ਦੌਰਾਨ ਵੀ ਇਸੇ ਆਹੁਦੇ ‘ਤੇ ਸੇਵਾ ਨਿਭਾਈ ਹੈ।
              20 ਜੁਲਾਈ 1948 ਨੂੰ ਮੁਕਤਸਰ ਜਿਲ•ੇ ਦੇ ਪਿੰਡ ਬਾਦਲ ਵਿਖੇ ਸਾਬਕਾ ਸੰਸਦ ਮੈਬਰ ਦਾ ਗੁਰਰਾਜ ਸਿੰਘ ਢਿਲੋ ਦੇ ਘਰ ਜਨਮੇ ਮੇਜਰ ਢਿਲੋ ਨੇ ਲਾਰੈਸ ਸਕੂਲ ਸਨਾਵਰ ਵਿਖੇ ਪੜ•ਾਈ ਮੁਕੰਮਲ ਕਰਨ ਤੋ ਬਾਅਦ ਨੈਸ਼ਲਲ ਡਿਫੈਸ ਅਕੈਡਮੀ, ਖਡਲਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿਖੇ ਸਿਖਲਾਈ ਪ੍ਰਾਪਤ ਕੀਤੀ ਅਤੇ 21 ਦਸੰਬਰ 1969 ਨੂੰ ਸੈਕਿੰਡ ਲੈਫਟੀਨੈਟ ਵਜੋ ਕਮਿਸ਼ਨ ਪ੍ਰਾਪਤ ਕੀਤਾ।
              ਮੇਜਰ ਢਿਲੋ ਨੇ 1971 ਵਿਚ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ। ਉਹਨਾਂ ਨੇ 1978 ਤੋ- 1982 ਤੱਕ ਪੰਜਾਬ ਦੇ ਰਾਜਪਾਲ ਸ਼੍ਰੀ ਜੈਸੁਖਲਾਲ ਹਾਥੀ ਦੇ ਏ.ਡੀ.ਸੀ ਵਜੋ ਵੀ ਸੇਵਾ ਕੀਤੀ। ਉਹਨਾਂ ਨੇ 1983 ਨੂੰ ਸਮੇ ਤੋ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਪੰਜਾਬ ਸਰਕਾਰ ਨੇ ਡਾ ਪ੍ਰਮੋਦ ਕੁਮਾਰ ਨੂੰ ਮੁੜ ਪੰਜਾਬ ਸਟੇਟ ਗਵਰਨੈਂਸ ਰਫਾਰਮਜ ਕਮਿਸ਼ਨ ਦਾ ਚੈਅਰਮੈਨ ਨਿਯੁਕਤ ਕੀਤਾ ਹੈ।  ਡਾ ਪ੍ਰਮੋਦ ਕੁਮਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪ੍ਰਸ਼ਾਸ਼ਕੀ ਸੁਧਾਰ ਲੈ ਕੇ ਆਉਣ ਲਈ ਸਰਕਾਰ ਨੂੰ ਕਈ ਸੁਝਾਅ ਦਿੱਤੇ। ਇਨ•ਾ ਵਿਚੋ ਜਿਆਦਾਤਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮੰਨਿਆ ਅਤੇ ਸੂਬੇ ਵਿਚ ਲਾਗੂ ਕੀਤਾ।

ਕੇਂਦਰੀ ਬਜਟ 2012-13 ਦਿਸ਼ਾਹੀਣ, ਵਿਕਾਸਹੀਣ ਅਤੇ ਹਕੀਕਤ ਤੋਂ ਕੋਹਾਂ ਦੂਰ-ਬਾਦਲ
•    ਖੇਤੀਬਾੜੀ ਖੇਤਰ ਲਈ ਬਜਟ ਵਿੱਚ ਮਾਮੂਲੀ ਵਾਧਾ ਮਹਿਜ਼ ਖਾਨਾਪੂਰਤੀ
ਚੰਡੀਗੜ•, 16 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਜਾਰੀ ਹੋਏ ਕੇਂਦਰੀ ਬਜਟ 2012-13 ਨੂੰ ਮੁਕੰਮਲ ਰੂਪ ਵਿੱਚ ਨਕਾਰਦੇ ਹੋਏ ਇਸ ਨੂੰ ਦਿਸ਼ਾਹੀਣ, ਵਿਕਾਸਹੀਣ ਅਤੇ ਹਕੀਕਤ ਤੋਂ ਕੋਹਾਂ ਦੂਰ ਦੱਸਿਆ ਹੈ। ਸਾਲ 2012-13 ਦੀਆਂ ਪੇਸ਼ ਕੀਤੀਆਂ ਗਈਆਂ ਬਜਟ ਤਜਵੀਜ਼ਾਂ ਨੂੰ ਢੌਂਗ ਅਤੇ ਭੁਲੇਖਾਪਾਊ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਬਜਟ ਤਜਵੀਜ਼ਾਂ ਆਮ ਜਨਤਾ ਨੂੰ ਗੁੰਮਰਾਹ ਕਰਕੇ ਉਨ•ਾਂ ਦੀਆਂ ਜੇਬਾਂ ’ਤੇ ਹੋਰ ਵਧੇਰੇ ਬੋਝ ਪਾਉਣਗੀਆਂ ਅਤੇ ਇਸ ਦਾ ਆਮ ਲੋਕਾਂ, ਮੁਲਾਜ਼ਮ ਸ਼੍ਰੇਣੀ, ਛੋਟੇ ਅਤੇ ਮੱਧ ਵਰਗੀ ਵਪਾਰੀਆਂ ਅਤੇ ਕਿਸਾਨਾਂ ’ਤੇ ਸਿੱਧਾ ਅਸਰ ਪਵੇਗਾ।
              ੍ਯਮੁੱਖ ਮੰਤਰੀ ਨੇ ਇੱਥੋਂ ਜਾਰੀ ਇਕ ਬਿਆਨ ਰਾਹੀਂ ਇਸ ਬਜਟ ਨੂੰ ਯੂ.ਪੀ.ਏ. ਸਰਕਾਰ ਦੀ ਬੇਹੱਦ ਮੰਦਭਾਗੀ ਸੋਚ ਦੱਸਦਿਆਂ ਕਿਹਾ ਕਿ ਇਸ ਨਾਲ ਗਰੀਬ ਅਤੇ ਮੱਧਵਰਗੀ ਖਾਸ ਕਰਕੇ ‘ਆਮ ਆਦਮੀ’ ਜਿਸ ਦੀ ਕੇਂਦਰ ਸਰਕਾਰ ਅਕਸਰ ਖੈਰ-ਖਵਾਹ ਹੋਣ ਦਾ ਦਾਅਵਾ ਕਰਦੀ ਹੈ, ਉਪਰ ਬਹੁਤ ਜ਼ਿਆਦਾ ਬੋਝ ਪਵੇਗਾ। ਉਨ•ਾਂ ਕਿਹਾ ਕਿ ਪ੍ਰਸਤਾਵਿਤ ਤਜਵੀਜ਼ਾਂ ਨਾਲ ਮਹਿੰਗਾਈ ਵਿੱਚ ਅਤਿ ਦਾ ਵਾਧਾ ਹੋਵੇਗਾ ਜਿਸ ਨਾਲ ਆਮ ਵਿਅਕਤੀ ਦੀ ਜ਼ਿੰਦਗੀ ਹੋਰ ਵਧੇਰੇ ਤਰਸਯੋਗ ਬਣ ਜਾਵੇਗੀ।
              ਭਾਰਤ ਨੂੰ ਉਚ ਵਿਕਾਸ ਦਰ ’ਤੇ ਲਿਜਾਣ ਲਈ ਯੂ.ਪੀ.ਏ. ਸਰਕਾਰ ਦਾ ਲੁਕਵਾਂ ਏਜੰਡਾ ਇਨ•ਾਂ ਖੋਖਲੀਆਂ ਬਜਟ ਤਜਵੀਜ਼ਾਂ ਰਾਹੀਂ ਨਸ਼ਰ ਹੋ ਗਿਆ ਹੈ ਜੋ ਕਿ ਮਹਿੰਗਾਈ ਦੇ ਰੂਪ ਵਿੱਚ ਗਰੀਬਾਂ, ਮੱਧਵਰਗੀ ਲੋਕਾਂ, ਵਪਾਰੀਆਂ, ਸਨਅਤਕਾਰਾਂ, ਕਿਸਾਨਾਂ ਅਤੇ ਹੋਰਨਾਂ ਸ਼੍ਰੇਣੀਆਂ ਦੇ ਲੋਕਾਂ ਉਪਰ ਸਿੱਧਾ ਵਾਰ ਹੋਵੇਗਾ।
ਖੇਤੀਬਾੜੀ ਖੇਤਰ ਨੂੰ ਅਣਗੌਲਿਆ ਕੀਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ 18 ਫੀਸਦੀ ਦਾ ਮਾਮੂਲੀ ਜਿਹਾ ਵਾਧਾ ਕੀਤੇ ਜਾਣਾ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸਰਕਾਰ ਪਾਸੋਂ ਲਾਈਆਂ ਜਾ ਰਹੀਆਂ ਢੇਰ ਸਾਰੀਆਂ ਉਮੀਦਾਂ ਨੂੰ ਖਤਮ ਕਰਨ ਦੇ ਤੁਲ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਵੱਡੀ ਤਰਾਸਦੀ ਦਾ ਸ਼ਿਕਾਰ ਹਨ। ਉਨ•ਾਂ ਕਿਹਾ ਕਿ ਪੰਜਾਬ ਜੋ ਕਿ ਦੇਸ਼ ਦੇ ਅੰਨ ਭੰਡਾਰ ਵਿੱਚ ਪਹਿਲਾਂ ਹੀ ਚੋਖਾ ਯੋਗਦਾਨ ਪਾਉਂਦਾ ਹੈ, ਨੂੰ ਇਸ ਬਦਲੇ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਸ. ਬਾਦਲ ਨੇ ਕਿਹਾ ਕਿ ਪੰਜਾਬ ਫਸਲੀ ਵਿਭਿੰਨਤਾ ਰਾਹੀਂ ਦੂਜੀ ਹਰੀ ਕ੍ਰਾਂਤੀ ਲਿਆਉਣ ਦੇ ਪੂਰੀ ਤਰ•ਾਂ ਸਮਰੱਥ ਹੈ ਕਿਉਂਕਿ ਕਿਸਾਨਾਂ ਨੂੰ ਢੁਕਵੀਂਆਂ ਕੀਮਤਾਂ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਪਰ ਮੌਜੂਦਾ ਬਜਟ ਤਜਵੀਜ਼ਾਂ ਵਿੱਚ ਖੇਤੀਬਾੜੀ ਸੈਕਟਰ ਨੂੰ ਅਣਗੌਲਿਆ ਕਰਕੇ ਯੂ.ਪੀ.ਏ. ਸਰਕਾਰ ਨੇ ਇਕ ਵਾਰ ਫਿਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
              ਸ. ਬਾਦਲ ਨੇ ਅੱਗੇ ਕਿਹਾ ਕਿ ਬਜਟ ਤਜਵੀਜ਼ਾਂ ਨੇ ਸਰਕਾਰ ਤੋਂ ਵੱਡੀ ਰਾਹਤ ਦੀ ਉਮੀਦ ਲਾਈ ਬੈਠੇ ਮੁਲਾਜ਼ਮ ਵਰਗ ਨੂੰ ਵੀ ਬੁਰੀ ਤਰ•ਾਂ ਨਿਰਾਸ਼ ਕੀਤਾ ਹੈ। ਉਨ•ਾਂ ਕਿਹਾ ਕਿ ਇਨਕਮ ਟੈਕਸ ਸਲੈਬ ਵਿੱਚ ਨਿਗੁਣੇ ਜਿਹੇ ਵਾਧੇ ਨਾਲ ਮੁਲਾਜ਼ਮਾਂ ਦੀਆਂ ਆਸਾਂ ਧੁੰਦਲੀਆਂ ਹੋ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਤੋਂ ਰਾਜ ਦੀ ਸਨਅਤ ਨੂੰ ਵੀ ਵੱਡਾ ਝਟਕਾ ਲੱਗਾ ਹੈ ਜੋ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ ਸਨਅਤਾਂ ਲਈ ਵੱਡੇ ਰਾਹਤ ਪੈਕੇਜ ਦੇਣ ਨਾਲ ਪਹਿਲਾਂ ਹੀ ਬੁਰੀ ਤਰ•ਾਂ ਪ੍ਰਭਾਵਿਤ ਹੈ ਕਿਉਂਕਿ ਪੰਜਾਬ ਦੇ ਸਨਅਤਕਾਰਾਂ ਦਾ ਝੁਕਾਅ ਇਨ•ਾਂ ਸੂਬਿਆਂ ਵੱਲ ਵਧਿਆ ਹੈ।
ਜੰਗਲਾਤ, ਜੰਗਲੀ ਜੀਵ ਤੇ ਕਿਰਤ ਮੰਤਰੀ ਸੁਰਜੀਤ ਜਿਆਣੀ ਨੇ ਅਹੁਦਾ ਸੰਭਾਲਿਆ
ਚੰਡੀਗੜ•, 16 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਦੇ ਨਵੇਂ ਬਣੇ ਜੰਗਲਾਤ, ਜੰਗਲੀ ਜੀਵ ਤੇ ਕਿਰਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਤੀਜੀ ਮੰਜ਼ਿਲ ’ਤੇ ਸਥਿਤ ਆਪਣੇ ਦਫਤਰ ਵਿਖੇ ਅਹੁਦਾ ਸੰਭਾਲ ਲਿਆ। ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਹੱਕ ਵਿੱਚ ਦਿੱਤਾ ਫਤਵਾ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ। ਉਨ•ਾਂ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਹੋਰ ਵੀ ਜ਼ੋਰ ਸ਼ੋਰ ਜਾਰੀ ਰਹਿਣਗੇ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਮੁੱਖ ਵਣਪਾਲ ਸ੍ਰੀ ਬੀ.ਸੀ.ਬਾਲਾ, ਪ੍ਰਮੁੱਖ ਮੁੱਖ ਵਣਪਾਲ ਸ੍ਰੀ ਐਚ.ਐਸ.ਗੁਜਰਾਲ, ਵਣ ਨਿਗਮ ਦੇ ਪ੍ਰਬੰਧਕੀ ਨਿਰਦੇਸ਼ਕ ਸ. ਕੁਲਦੀਪ ਸਿੰਘ, ਬੀ.ਸੀ.ਕਮਿਸ਼ਨ ਦੇ ਵਾਈਸ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ ਤੇ ਮੈਂਬਰ ਸ. ਗੁਰਮੀਤ ਸਿੰਘ ਜੌੜਾ ਨੇ ਸ੍ਰੀ ਜਿਆਣੀ ਦਾ ਸਵਾਗਤ ਕੀਤਾ।

ਵਿਸ਼ਵ ਖਪਤਕਾਰ ਅਧਿਕਾਰ ਸਪਤਾਹ 21 ਮਾਰਚ ਤੱਕ ਮਨਾਇਆ ਜਾਵੇਗਾ
ਚੰਡੀਗੜ• 16 ਮਾਰਚ(ਗੁਰਪ੍ਰੀਤ ਮਹਿਕ) :  ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਸ਼ਵ ਖਪਤਕਾਰ ਅਧਿਕਾਰ ਸਪਤਾਹ ਮਨਾਇਆ ਜਾ ਰਿਹਾ ਹੈ ਜੋ 21 ਮਾਰਚ ਤੱਕ ਚੱਲੇਗਾ।
              ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਖਪਤਕਾਰਾਂ ਨੂੰ ਉਨਾਂ• ਦੇ ਹੱਕਾਂ ਬਾਰੇ ਜਾਗਰੂਕ ਕਰਨ ਲਈ ਸਮੂਹ ਪ੍ਰਬੰਧਕੀ ਸਕੱਤਰਾਂ, ਸਾਰੇ ਮੰਡਲਾਂ ਦੇ ਕਮਿਸ਼ਨਰਾਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਢੁਕਵੇ‘ ਕਦਮ ਚੁੱਕਣ ਲਈ ਆਖਿਆ ਗਿਆ ਹੈ।
              ਬੁਲਾਰੇ ਅਨੁਸਾਰ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਕਿਹਾ ਗਿਅ ਹੈ ਕਿ ਸਮਾਰੋਹਾਂ, ਮੀਟਿੰਗਾਂ, ਰੈਲੀਆਂ ਅਤੇ ਨੁਮਾਇਸ਼ਾਂ ਰਾਹੀ‘ ਲੋਕਾਂ ਨੂੰ ਖਪਤਕਾਰ ਮਾਮਲਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਹੈ‘ਡ ਬਿੱਲ ਅਤੇ ਪ’ਸਟਰਾਂ ਦੀ ਸ਼ਕਲ ਵਿੱਚ ਸਾਹਿਤ ਵੰਡਣ ਲਈ ਵੀ ਆਖਿਆ ਗਿਆ ਹੈ।
              ਬੁਲਾਰੇ ਅਨੁਸਾਰ ਮੰਡਲ ਦੇ ਕਮਿਸਨਰਾਂ ਅਤੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਖਪਤਕਾਰ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਬੁਲਾਉਣ ਦਾ ਪ੍ਰਬੰਧ ਕਰਨ ਅਤੇ ਉਨਾਂ• ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਵੀ ਕਿਹਾ ਗਿਆ ਹੈ।
              ਬੁਲਾਰੇ ਨੇ ਅੱਗੇ ਦੱਸਿਆ ਕਿ ਦੂਰਦਰਸ਼ਨ ਅਤੇ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਨੂੰ ਖਪਤਕਾਰ ਸੁਰੱਖਿਆ ਪ੍ਰੋਗਰਾਮ ਇਸ ਸਮੇ‘ ਵਿਸ਼ੇਸ਼ ਤੌਰ ਤੇ ਟੈਲੀਕਾਸਟ/ਰੀਲੇਅ ਕਰਨ ਲਈ ਆਖਿਆ ਗਿਆ ਹੈ।ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਖਪਤਕਾਰ ਸੁਰੱਖਿਆ ਵਿਸ਼ੇ ਸਬੰਧੀ ਪੋਸਟਰ, ਲੇਖ, ਮੁਕਾਬਲਾ ਅਤੇ ਕੁਇਜ਼ ਪ੍ਰੋਗਰਾਮ ਆਦਿ ਬਾਰੇ ਪ੍ਰਬੰਧ ਕਰਨ ਲਈ ਵੀ ਆਖਿਆ ਗਿਆ ਹੈ।

ਵਿਭਾਗੀ ਪ੍ਰੀਖਿਆ 16 ਅਪ੍ਰੈਲ ਤੋਂ 20 ਅਪ੍ਰੈਲ ਤੱਕ
ਚੰਡੀਗੜ• 16 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਦੀ ਕੇਂਦਰੀ ਪ੍ਰੀਖਿਆ ਕਮੇਟੀ ਵਲੋ‘ ਅਧਿਕਾਰੀਆਂ/ ਕਰਮਚਾਰੀਆਂ ਦੀ ਵਿਸ਼ੇਸ਼ ਸ਼ੇਦੀ ਅਗਲੀ ਵਿਭਾਗੀ ਪ੍ਰੀਖਿਆ 16 ਅਪ੍ਰੈਲ ਤੋ‘ 20 ਅਪ੍ਰੈਲ 2012 ਤੱਕ ਸਥਾਨਕ ਲਾਜਪਤ ਰਾਏ ਭਵਨ ਵਿਖੇ ਸਵੇਰੇ   9-00 ਤੋ‘ ਦੁਪਹਿਰ 12-00 ਵਜੇ ਤੱਕ ਅਤੇ ਬਾਅਦ ਦੁਪਹਿਰ 2-00 ਵਜੇ ਤੋ‘  5-00 ਵਜੇ ਤੱਕ ਦੋ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇਥੇ ਕਿਹਾ ਕਿ ਇਨ•ਾਂ ਸ਼੍ਰੇਣੀਆਂ ਵਿੱਚ ਸਹਾਇਕ ਕਮਿਸ਼ਨਰ/ਵਧੀਕ ਸਹਾਇਕ ਕਮਿਸ਼ਨਰ, ਆਈ.ਪੀ.ਐਸ. ਅਧਿਕਾਰੀ, ਸਿਵਲ ਜੱਜ (ਜੂਨੀਅਰ ਡਵੀਜ਼ਨ) ਤਹਿਸੀਲਦਾਰ/ਮਾਲ ਅਫਸਰ, ਜੰਗਲਾਤ ਵਿਭਾਗ ਦੇ ਆਈ.ਐਫ. ਐਸ. ਅਫਸਰ, ਖੇਤੀਬਾੜੀ/ ਭੂਮੀ ਸੁਰੱਖਿਆ ਸੇਵਾਵਾਂ/ ਬਾਗਬਾਨੀ ਸੇਵਾਵਾਂ ਦੇ ਅਫਸਰ, ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ, ਜੰਗਲੀ-ਜੀਵ ਸੰਭਾਲ ਵਿਭਾਗ ਦੇ ਵਾਰਡਨ/ਇੰਸਪੈਕਟਰ, ਜੇਲ• ਵਿਭਾਗ, ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ/ ਕਰਮਚਾਰੀ, ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਲੇਡੀ ਸਰਕਲ ਸੁਪਰਵਾਈਜ਼ਰ ਅਤੇ ਕਿਰਤ ਤੇ ਰੁਜ਼ਗਾਰ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ।
              ਬੁਲਾਰੇ ਨੇ ਅੱਗੇ ਦੱਸਿਆ ਕਿ ਜਿਹੜੇ ਆਈ.ਏ.ਐਸ./ਆਈ ਪੀ.ਐਸ/ਪੀ.ਸੀ.ਐਸ (ਕਾਰਜਕਾਰੀ ਬ੍ਰਾਂਚ), ਪੀ.ਸੀ.ਐਸ (ਜੁਡੀਸ਼ੀਅਲ) ਅਤੇ ਹੋਰ ਅਧਿਕਾਰੀ ਉਕਤ ਇਮਤਿਹਾਨ ਦੇਣ ਦੀ ਇੱਛਾ ਰਖਦੇ ਹਨ, ਆਪਣੇ ਵਿਭਾਗਾਂ ਰਾਂਹੀ ਨਿਰਧਾਰਤ ਪ੍ਰ’ੋਫਾਰਮੇ ‘ਤੇ ਆਪਣਾ ਬਿਨੈ ਪੱਤਰ 10 ਅਪ੍ਰੈਲ, 2012 ਤੱਕ ਵਧੀਕ ਸਕੱਤਰ,ਪੰਜਾਬ ਸਰਕਾਰ, ਪਰਸੋਨਲ ਵਿਭਾਗ ਅਤੇ ਸਕੱਤਰ, ਕੇ‘ਦਰੀ ਕਮੇਟੀ, ਪ੍ਰੀਖਿਆਵਾਂ (ਪੀ.ਸੀ.ਐਸ.) ਬ੍ਰਾਂਚ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਵਿਖੇ ਭੇਜਣ।ਸਿੱਧੇ ਰੂਪ ਵਿਚ ਭੇਜੇ ਗਏ ਬਿਨੈ ਪੱਤਰ ਸਵੀਕਾਰ ਨਹੀ‘ ਕੀਤੇ ਜਾਣਗੇ।ਅਧੂਰੇ ਬਿਨੈ ਪੱਤਰ ਰੱਦ ਕਰ ਦਿਤੇ ਜਾਣਗੇ ਅਤੇ ਉਹਨਾ ਨੂੰ ਰੋਲ ਨੰਬਰ ਵੀ ਜਾਰੀ ਨਹੀ‘ ਕੀਤੇ ਜਾਣਗੇ।ਬੁਲਾਰੇ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੂੰ 12 ਅਪ੍ਰੈਲ, 2012 ਤੱਕ ਰੋਲ ਨੰਬਰ ਪ੍ਰਾਪਤ ਨਹੀ ਹੁੰਦੇ ਉਹ ਇਹਨਾ ਪ੍ਰੀਖਿਆਵਾਂ ਸਬੰਧੀ ਕੇ‘ਦਰੀ ਕਮੇਟੀ ਨਾਲ ਸੰਪਰਕ ਕਰਨ।
 
ਕੇਂਦਰੀ ਬੱਜਟ ਨੇ ਆਮ ਲੋਕਾਂ ਅਤੇ ਵਪਾਰਿਆ ਤੇ ਬੋਝ ਵਧਾਇਆ ;  ਚੀਮਾ
ਚੰਡੀਗੜ• 16 ਮਾਰਚ(ਗੁਰਪ੍ਰੀਤ ਮਹਿਕ) : ਕੇਂਦਰੀ ਸਰਕਾਰ ਵੱਲੋ ਪੇਸ਼ ਕੀਤੇ ਬੱਜਟ ਦੀ ਪ੍ਰਤੀਕਿਰੀਆ ਕਰਦਿਆ ਸ਼ ਰਵਿੰਦਰ ਸਿੰਘ ਚੀਮਾ, ਸੁਬਾ ਪ੍ਰਧਾਨ ਆੜ•ਤੀਆਂ ਐਸੋਸੀਏਸਨ ਪੰਜਾਬ ਅਤੇ ਉਪ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਕੇਂਦਰੀ ਬੱਜਟ ਨੇ ਵਪਾਰੀਆਂ ਤੇ ਆਮ ਲੋਕਾਂ ਦੀ ਆਸ਼ਾਵਾ ਤੇ ਪਾਣੀ ਫੇਰੀਆ ਹੈ। ਉਨ•ਾਂ ਕਿਹਾ ਕਿ ਜਿੱਥੇ 10‚  ਨਾਲ ਸਾਲਾਨਾ ਮਹਿੰਗਾਈ ਵੱਧ ਰਹੀ ਹੈ,ਉਥੇ ਸਰਵਿਸ ਟੈਕਸ 10‚ ਤੋ ਵਧਾ ਕੇ 12‚ ਕਰ ਦਿੱਤਾ ਗਿਆ ਹੈ, ਜੋ ਕਿ ਘਟਾਉਣ ਦੀ ਲੋੜ ਸੀ। ਜਿਸ ਦਾ ਆਮ ਨਾਗਰਿਕਾਂ,ਵਪਾਰਿਆ ਅਤੇ ਅਦਿਯੋਗਪਤੀਆਤੇ ਸਿੱਧਾ ਅਸਰ ਪੈਂਦਾ ਹੈ। ਮਹਿੰਗਾਈ ਦੀ ਮਾਰ ਚੱਲ ਰਹੇ ਆਮ ਲੋਕਾਂ ਨੂੰ ਬਿਜਲੀ,ਪਾਣੀ,ਟੈਲੀਫੋਨ, ਮੋਬਾਇਲ ਆਦਿ ਦੇ ਬਿਲਾਂ ਤੇ ਸਰਵਿਸ ਟੈਕਸ ਹੋਰ ਵੱਧ ਗਿਆ ਹੈ। ਵਪਾਰ ਅਤੇ ਇੰਡੱਸਟਰੀ ਨੂੰ 2‚ ਐਕਸਾਇਡ ਡਿਊਟੀ ਵਧਾ ਕੇ ਵਪਾਰੀਆਂ ਅਤੇ ਕਾਰਖਾਨੇਦਾਰਾ ਤੇ ਹੋਰ ਬੋਜ ਵਧਾਇਆ ਗਿਆ ਹੈ। ਆਮਦਨ ਘਰ ਦੀ ਛੂਟ ਵਿੱਚ ਵਿ 20,000/- ਵਾਧਾ ਬਹੁਤ ਹੀ ਨਿਗੁਨਾ ਹੈ ਅਤੇ ਹੋਮ ਲੋਨ ਤੇ ਵਿ ਬੈਂਕਾ ਦਿਆਂ ਮੋਜੂਦਾ ਦਰਾਂ ਬਹੁਤ ਵੱਧ ਹਨ ਅਤੇ 1‚ ਦੀ ਛੂਟ ਬੇਮਾਇਨਾ ਹੈ। ਕੇਂਦਰ ਸਰਕਾਰ ਦਾ ਬੱਜਟ ਮਹਿੰਗਾਈ ਦੀ ਮਾਰ ਚੱਲ ਰਹੇ ਦੇਸ਼ ਵਾਸਿਆ ਲਈ ਇੱਕ ਨਵੀਂ ਕਰੋਪੀ ਲੈ ਕੇ ਆਇਆ ਹੈ। ਕਿਸਾਨਾ ਨੂੰ ਟਰੈਕਟਰ, ਕੰਬਾਇੰਨਾਂ, ਟਿਉਬਲ,ਖੇਤੀਬਾੜੀ ਮਸ਼ੀਨਾ ਅਤੇ ਹੋਰ ਮਸ਼ੀਨਰੀ ਜਾਂ ਡੈਰੀ ਫਾਰਮ ਲਾਉਣ ਤੇ ਵੇਆਜ ਦੀ ਕੋਈ ਛੋਟ ਨਹੀ ਦਿੱਤੀ ਗਈ


ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਬਜਟ ਨੂੰ ਆਰਥਕ ਤਰੱਕੀ ਦੀ ਰਾਹ ’ਚ ਰੋੜੇ ਵਾਲਾ ਦਿਸ਼ਾਹੀਣ ਦਸਤਾਵੇਜ ਐਲਾਨਿਆ
•       ਖੇਤੀਬਾੜੀ ਵਿਕਾਸ ਫੰਡ ’ਚ ਪੰਜਾਬ ਨੂੰ ਅੱਖੋਂ ਪਰੋਖੇ ਕਰਨਾ ਦੇਸ਼ ਲਈ ਆਤਮਘਾਤੀ ਸਾਬਿਤ ਹੋਵੇਗਾ
•       ਸਾਰੀਆਂ ਵਸਤਾਂ ’ਤੇ ਸੇਵਾ ਕਰ ਲਗਾ ਕੇ ਯੂ.ਪੀ.ਏ ਨੇ ਹਰੇਕ ਦੀ ਜੇਬ ’ਤੇ ਡਾਕਾ ਮਾਰਿਆ
ਚੰਡੀਗੜ•, 16 ਮਾਰਚ(ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਦੀ ਪੁਰ ਜੋਰ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਆਰਥਕ ਤਰੱਕੀ ਦੇ ਰਾਹ ’ਚ ਰੁਕਾਵਟ ਪਾਉਣ ਵਾਲਾ ਦਿਸ਼ਾਹੀਣ ਦਸਤਾਵੇਜ ਐਲਾਨਿਆ ਹੈ।
              ਅੱਜ ਇਥੇ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਦਿਸ਼ਾਹੀਣ, ਵਿਕਾਸ ਵਿਰੋਧੀ ਅਤੇ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ ਅਤੇ ਇਸ ਤੋਂ ਸਮਾਜ ਦੇ ਹਰ ਵਰਗ ਨੂੰ ਨਰਾਸ਼ਾ ਹੀ ਹੋਈ ਹੈ। ਉਨ•ਾਂ ਕਿਹਾ ਕਿ ਖੇਤੀਬਾੜੀ ਵਿਕਾਸ ਫੰਡ ’ਚ ਪੰਜਾਬ ਦੀ ਅਣਗਹਿਲੀ ਕਰਕੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਦੇਸ਼ ਦੀ ਖੁਰਾਕ ਸੁਰੱਖਿਆ ਦੀ ਕੀਮਤ ’ਤੇ ਆਪਣੇ ਰਵਾਇਤੀ ਤੌਰ ’ਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ•ਾਂ ਕਿਹਾ ਕਿ ਪੰਜਾਬ ’ਚ ਖੇਤੀਬਾੜੀ ਖੋਜ, ਫਸਲੀ ਵਿਭੰਨਤਾ, ਵੱਧ ਪੈਦਾਵਾਰ ਵਾਲੇ ਹਾਈਬ੍ਰਿਡ ਤੇ ਜਿਨੈਟਿਕ ਬੀਜ਼ਾਂ ਦੇ ਵਿਕਾਸ ਤੇ ਪ੍ਰਚਲਨ ਲਈ ਫੰਡ ਨਾ ਦੇਣ ਤੋਂ ਇਲਾਵਾ ਸੂਬੇ ਦੇ 100 ਸਾਲਾਂ ਤੋਂ ਵੱਧ ਪੁਰਾਣੇ ਸਿੰਚਾਈ ਢਾਂਚੇ ਨੂੰ ਬੇਹਤਰ ਬਨਾਉਣ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਾ ਕਰਕੇ ਕੇਂਦਰੀ ਬਜਟ ਦੇਸ਼ ਦੇ ਆਨਾਜ ਭੰਡਾਰ ਸੂਬੇ ਪੰਜਾਬ ਦੀਆਂ ਖੇਤੀਬਾੜੀ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਕਦਮ ਚੁੱਕਣ ’ਚ ਨਾਕਾਮ ਰਿਹਾ ਹੈ।
              ਨੈਗੇਟਿਵ ਸੂਚੀ ਤੋਂ ਇਲਾਵਾ ਹੋਰ ਸਾਰੀਆਂ ਸੇਵਾਵਾਂ ’ਤੇ ਲਾਏ ਗਏ ਸੇਵਾ ਕਰ ਦੇ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਫੈਸਲਾ ਸਮਾਜ ਦੇ ਹਰੇਕ ਵਰਗ ਦੇ ਵਿਅਕਤੀ ਦੀ ਜੇਬ ’ਤੇ ਡਾਕਾ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ ਜਦੋਂਕਿ ਇਸ ਬਜ਼ਟ ’ਚ ਉਸ ਦਾ ਇਕ ਆਨੇ ਦਾ ਵੀ ਫਾਇਦਾ ਨਹੀਂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਆਮਦਨ ਕਰ ਦੇ ਘੇਰੇ ’ਚ ਸਿਰਫ 20,000 ਰੁਪਏ ਦੀ ਛੋਟ ਦਾ ਵਾਧਾ ਕਰਕੇ ਹੇਠਲੇ ਪੱਧਰ ਦੇ ਮੁਲਾਜ਼ਮਾ ਦੇ ਹਿਤਾਂ ਨੂੰ ਅਣਗੌਲਿਆਂ ਕਰਨ ਲਈ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ•ਾਂ ਕਿਹਾ ਕਿ ਅਸਲ ਮੁੱਦਾ ਇਹ ਹੈ ਕਿ ਕਾਂਗਰਸ ਅਜਿਹਾ ਕਰਕੇ ਪੰਜਾਬ ਤੇ ਹੋਰਨਾਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਦਾ ਬਦਲਾ ਆਮ ਲੋਕਾਂ ਨੂੰ ਸਜਾ ਦੇ ਕੇ ਲੈਣਾ ਚਾਹੁੰਦੀ ਹੈ।
              ਲੋਕ ਵਿਰੋਧੀ ਫੈਸਲਿਆਂ ਨੂੰ ਤਰੁੰਤ ਵਾਪਿਸ ਲੈਣ ਦੀ ਮੰਗ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਰਕਾਰ ਲੋਕ ਸਭਾ ’ਚੋਂ ਬਹੁਮਤ ਗਵਾ ਚੁੱਕੀ ਹੈ ਅਤੇ ਇਸ ਨੂੰ ਕੋਈ ਹੱਕ ਨਹੀਂ ਹੈ ਕਿ ਇਹ ਦੇਸ਼ ਦੇ ਆਮ ਲੋਕਾਂ ’ਤੇ ਗੈਰ-ਜ਼ਰੂਰੀ ਕਰ ਥੋਪੇ।

ਮਹਾਂਰਾਸ਼ਟਰ ਸਰਕਾਰ ਕੋਲ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ
ਕੋਈ ਯੋਗ ਸਿੱਖ ਨਹੀਂ - ਮੱਕੜ

ਅੰਮ੍ਰਿਤਸਰ: 16 ਮਾਰਚ (ਜਸਬੀਰ ਸਿੰਘ) ਮਹਾਂਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਸਾਹਿਬ ਦਾ ਪ੍ਰਬੰਧਕ ਗੈਰ ਸਿੱਖ ਲਾਏ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਗੰਭੀਰ ਨੋਟਿਸ ਲਿਆ ਤੇ ਮਹਾਂਰਾਸ਼ਟਰ ਸਰਕਾਰ ਦੀ ਇਸ ਕਾਰਵਾਈ ਨੂੰ ਗੈਰ ਜਿੰਮੇਦਾਰਾਨਾ ਕਰਾਰ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈ¤ਸ ਰਲੀਜ ’ਚ ਜਥੇ. ਮੱਕੜ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਈ ਗਈ ਸ਼ਤਾਬਦੀ ਸਮੇਂ ਤਖ਼ਤ ਸਾਹਿਬ ਦੇ ਇਰਦ-ਗਿਰਦ ਚੰਗਾ ਵਿਕਾਸ ਹੋਇਆ ਹੈ। ਇਸੇ ਵਿਕਾਸ ਲਈ ਮਹਾਂਰਾਸ਼ਟਰ ਸਰਕਾਰ ਵਧਾਈ ਦੀ ਹੱਕਦਾਰ ਵੀ ਹੈ ਪਰ ਮਹਾਂਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਦਾ ਨਵਾਂ ਪ੍ਰਬੰਧਕ ਗੈਰ ਸਿੱਖ, ‘ਡਾਕਟਰ ਸ੍ਰੀਕਰ ਪ੍ਰਦੇਸੀ’ ਨੂੰ ਲਾ ਕੇ ਸਿੱਖਾਂ ਦੇ ਧਾਰਮਿਕ ਪ੍ਰਬੰਧਾਂ ਨਾਲ ਖਿਲਵਾੜ ਕੀਤਾ ਹੈ ਕਿਉਂਕਿ ਸਿੱਖ ਇਕ ਵੱਖਰੀ ਕੌਮ ਹੈ ਤੇ ਸਿੱਖਾਂ ਦੀਆਂ ਵੱਖਰੀਆਂ ਧਾਰਮਿਕ ਰਹੁ ਰੀਤਾਂ ਅਤੇ ਗੁਰਦੁਆਰਾ ਸਾਹਿਬਾਨ ਦੀ ਰਹਿਤ ਮਰਯਾਦਾ ਹੈ। ਇਨ•ਾਂ ਰਹੁ-ਰੀਤਾ ਤੇ ਗੁਰਦੁਆਰਾ ਸਾਹਿਬਾਨ ਦੀ ਰਹਿਤ ਮਰਯਾਦਾ ਦਾ ਗਿਆਨ ਵੰਦ ਹੋਣਾ ਬਹੁਤ ਜ਼ਰੂਰੀ ਹੈ ਜੋ ਨਵੇਂ ਲਾਏ ਪ੍ਰਬੰਧਕ ਡਾਕਟਰ ਸ੍ਰੀਕਰ ਪ੍ਰਦੇਸੀ ਨਹੀਂ ਨਿਭਾ ਸਕਦੇ। ਮਹਾਂਰਾਸ਼ਟਰ ਸਰਕਾਰ ਦੀ ਇਸ ਕਾਰਵਾਈ ਨਾਲ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਕਿਸੇ ਯੋਗ ਗੁਰਸਿੱਖ ਵਿਅਕਤੀ ਨੂੰ ਤਖ਼ਤ ਸਾਹਿਬ ਦਾ ਪ੍ਰਬੰਧਕ ਨਿਯੁਕਤ ਕਰੇ ਅਤੇ ਜਲਦੀ ਤੋਂ ਜਲਦੀ ਤਖ਼ਤ ਸਾਹਿਬ ਬੋਰਡ ਦੇ ਮੈਂਬਰਾਂ ਦੀ ਚੋਣ ਕਰਵਾਈ ਜਾਵੇ ਅਤੇ ਚੋਣ ਕਾਰਵਾਈ ਮੁਕੰਮਲ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦਾ ਪ੍ਰਬੰਧ ਬੋਰਡ ਨੂੰ ਸੋਂਪਿਆ ਜਾਵੇ।


ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ•ਦੀ ਕਲਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ    
    ਕਮੇਟੀ ਵੱਲੋਂ ਅਰਦਾਸ ਦਿਵਸ 18 ਮਾਰਚ ਨੂੰ ਕੀਤੀ ਜਾਵੇਗੀ- ਮੱਕੜ

ਅੰਮ੍ਰਿਤਸਰ: 16 ਮਾਰਚ (ਜਸਬੀਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦੇਸ਼ ਦੀ ਸਰਕਾਰ ਵੱਲੋਂ 31 ਮਾਰਚ ਨੂੰ ਫਾਂਸੀ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਨਿਆਂ ਦਾ ਕਤਲ ਕਰਾਰ ਦਿੱਤਾ ਹੈ।
ਜਾਰੀ ਇੱਕ ਬਿਆਨ ਰਾਹੀ ਜਥੇ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੀ ਮਿਤੀ 31 ਮਾਰਚ ਨਿਸ਼ਚਤ ਹੋਣ ਨਾਲ ਦੇਸ਼ਾਂ, ਵਿਦੇਸ਼ਾਂ ’ਚ ਵੱਸਦੇ ਸਿੱਖ ਭਾਈਚਾਰੇ ’ਚ ਕੇਂਦਰ ਸਰਕਾਰ ਅਤੇ ਦੇਸ਼ ਦੀ ਨਿਆਂਪਾਲਿਕਾ ਵੱਲੋਂ ਅਪਣਾਏ ਜਾਂਦੇ ਦੋਹਰੇ ਮਾਪ ਦੰਡਾਂ ਵਿਰੁੱਧ ਰੋਸ ਤੇ ਰੋਹ ਪੈਦਾ ਹੋ ਗਿਆ ਹੈ। ਕਿਉਂ ਕਿ ਉਹ ਸਿੱਖ ਜੋ ਦੇਸ਼ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਵੇ, ਦੇਸ਼ ਦੇ ਅੰਨ ਭੰਡਾਰਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਵੇ ਤੇ ਦੇਸ਼ ਦੀਆਂ ਸਰਹੱਦਾਂ ਤੇ ਦੁਸ਼ਮਣ ਵਿਰੁੱਧ ਖੜੇ ਹੋ ਕਿ ਸੀਨੇ ’ਚ ਗੋਲੀਆਂ ਖਾਵੇ ਅੱਜ ਉਸੇ ਦੇਸ਼ ਵਿਚ ਸਿੱਖਾਂ ਨਾਲ ਨਿਆਂ ਪ੍ਰਤੀ ਦੋਹਰੇ ਮਾਪ ਦੰਡ ਅਪਣਾ ਕੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹ,ੈ ਜੋ ਠੀਕ ਨਹੀਂ।
ਉਨ•ਾਂ ਕਿਹਾ ਕਿ 1984 ਦੇ ਦਿੱਲੀ ਦੰਗਿਆਂ ’ਚ ਤਕਰੀਬਨ 4000 ਹਜ਼ਾਰ ਸਿੱਖਾਂ ਨੂੰ ਗਲਾਂ ’ਚ ਟਾਇਰ ਪਾ ਕਿ ਜਿਉਂਦੇ ਜੀ ਸ਼ਹੀਦ ਕੀਤਾ ਹੋਵੇ ਤੇ ਸਿੱਖਾਂ ਨੂੰ ਮਾਰਨ ਵਾਲੇ ਹਜੂਮਾਂ ਦੀ ਅਗਵਾਈ ਕਰਨ ਵਾਲੇ ਸਜਨ ਕੁਮਾਰ ਤੇ ਟਾਇਟਲਰ ਵਰਗੇ ਆਗੂਆਂ ਨੂੰ 25 ਸਾਲ ਬੀਤ ਜਾਣ ਤੇ ਵੀ ਕੋਈ ਸਜਾ ਨਾ ਮਿਲੇ ਉਲਟਾ ਵਜੀਰੀਆਂ ਨਾਲ ਨਿਵਾਜਿਆ ਜਾਵੇ ਪਰੰਤੂ ਜੇਕਰ ਕਿਸੇ ਸਿੱਖ ਨੇ ਜਜਬਾਤ ’ਚ ਕੋਈ ਕਾਰਵਾਈ ਕੀਤੀ ਹੋਵੇ ਤਾਂ ਉਸ ਦੇ ਹਿੱਸੇ ਕੇਵਲ ਤੇ ਕੇਵਲ ਫਾਂਸੀ ਦੀ ਸਜਾ ਹੀ ਬਚੀ ਹੈ।
ਉਨ•ਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ•ਦੀ ਕਲਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੁੱਚੇ ਗੁਰਦੁਆਰਾ ਸਾਹਿਬਾਨ ’ਚ 18 ਮਾਰਚ ਨੂੰ ਅਰਦਾਸ ਕੀਤੀ ਜਾਵੇਗੀ।



No comments:

Post a Comment