....

Thursday, March 15, 2012

ਭਾਈ ਰਾਜੋਆਣਾ ਦੀ ਫਾਂਸੀ ਲਈ ਜਲਾਦ ਦੀ ਭਾਲ

























ਪਟਿਆਲਾ,: ਬੇਅੰਤਤਲ ਕੇਸ ‘ਚ ਬਲਵੰਤ ਸਿੰਘ ਰਾਜੋਆਣਾ ਨੂੰ ਚੰਡੀਗੜ ਦੀ ਅਦਾਲਤ ਦੁਆਰਾ ਫਾਂਸੀ ਦੀ ਸਜ਼ਾ ਦਾ ਸਮਾਂ ਇਸ 31 ਮਾਰਚ ਨੂੰ ਤਹਿ ਕੀਤੇ ਜਾਣ ਤੋਂ ਬਾਅਦ ਪਟਿਆਲਾ ਜੇਲ ਪ੍ਰਬੰਧਨ ਦੇ ਸਾਹਮਣੇ ਫਿਰ ਸਮ¤ਸਿਆ ਪੈਦਾ ਹੋਣ ਜਾ ਰਹੀ ਹੈ ਕਿ ਜੇਲ ਪ੍ਰਬੰਧਨ ਕੋਲ ਫਾਂਸੀ ਦੇਣ ਵਾਲਾ ਕੋਈ ਵਿਅਕਤੀ ਮਤਲਬ ਹੈਂਗਮੈਨ ਹੀ ਨਹੀਂ ਹੈ।  ਜੇਲ ਦੇ ਡਿਪਟੀ ਸੁਪਰੀਟੈਂਡੈਂਟ ਰਾਜਨ ਕਪੂਰ ਨੇ ਦ¤ਸਿਆ ਕਿ ਪਟਿਆਲਾ ਹੀ ਨਹੀਂ ਸਗੋਂ ਪੰਜਾਬ ‘ਚ ਕਿਸੇ ਵੀ ਜੇਲ ‘ਚ ਫਾਂਸੀ ਦੇਣ ਵਾਲਾ ਵਿਅਕਤੀ ਨਹੀਂ ਹੈ। ਉਨ੍ਹਾਂ ਨੇ ਸਪ¤ਸ਼ਟ ਕੀਤਾ ਕਿ ਹੁਣ ਤ¤ਕ ਇਸ ਸੰਬੰਧ ‘ਚ ਸੰਪਰਕ ਨਹੀਂ ਹੋ ਸਕਿਆ। ਵਰਣਨ ਯੋਗ ਹੈ ਕਿ ਪੰਜਾਬ ‘ਚ ਆਖਰੀ ਵਾਰ ਫਾਂਸੀ 16 ਜੂਨ, 1989 ਨੂੰ ਪਟਿਆਲਾ ਜੇਲ ‘ਚ ਹੀ ਦਿ¤ਤੀ ਗਈ ਸੀ। ਉਸ ਸਮੇਂ ਵੀ ਪੂਰੇ ਪੰਜਾਬ ‘ਚ ਫਾਂਸੀ ਦੇਣ ਵਾਲਾ ਕੋਈ ਵਿਅਕਤੀ ਨਹੀਂ ਸੀ।  ਪੰਜਾਬ ਦੇ ਜੇਲ ਵਿਭਾਗ ‘ਚ ਆਖਰੀ ਹੈਂਗਮੈਨ ਫਕੀਰਾ ਨਾਂ ਦੇ ਵਿਅਕਤੀ ਦੀ 3 ਦਹਾਕੇ ਪਹਿਲਾਂ ਡਿਊਟੀ ਦੌਰਾਨ ਹੀ ਮੌਤ ਹੋ ਗਈ ਸੀ। ਪੰਜਾਬ ਹੀ ਨਹੀਂ ਦੇਸ਼ ਦੇ ਵਧੇਰੇ ਰਾਜਾਂ ‘ਚ ਫਾਂਸੀ ਦੇਣ ਵਾਲੇ ਵਿਅਕਤੀਆਂ ਦੀ ਕਾਫੀ ਘਾਟ ਹੈ। ਇਥੋਂ ਤ¤ਕ ਕਿ ਦੇਸ਼ ‘ਚ ਆਖਰੀ ਫਾਂਸੀ ਸਾਲ 2004 ‘ਚ ਕੋਲਕਾਤਾ ‘ਚ ਇ¤ਕ ਸੁਰ¤ਖਿਆ ਗਾਰਡ ਨੂੰ ਦਿ¤ਤੀ ਗਈ ਸੀ। ਬੇਅੰਤ ਸਿੰਘ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਪਾ ਚੁ¤ਕੇ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਜੇਲ ‘ਚ ਸੰਤ ਸਮਾਜ ਦੇ ਨੇਤਾਵਾਂ ਨੂੰ ਮਿਲਣ ਤੋਂ ਇਨਕਾਰ ਕਰ ਦਿ¤ਤਾ ਹੈ।

No comments:

Post a Comment