ਪਿਛਲੇ ਦਿਨੀਂ ਅਸੀਂ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ’ਤੇ ਸੁਕੀਰਤ ਹੁਰਾਂ ਦਾ ਲੇਖ ਛਾਪਿਆ ਜਿਸ ਦੇ ਪ੍ਰਤੀਕਰਮ ਵਜੋਂ ਅਸੀਂ ਸਤਨਾਮ ਸਿੰਘ ਬੱਬਰ ਜਰਮਨੀ ਦਾ ਇਹ ਲੇਖ ਛਾਪ ਰਹੇਹਾਂ। ‘ਸੂਹੀ ਸਵੇਰ' ਦੇ ਤਮਾਮ ਸੱਜਣਾਂ ਨੂੰ ਇਸ ਵਿਸ਼ੇ ’ਤੇ ਖੁੱਲ੍ਹੀ ਬਹਿਸ ਦਾ ਸੱਦਾ ਹੈ। (ਸੰਪਾਦਕ)
ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਤਿਆਰੀ ਕਰ ਰਹੇ ਸਾਂ ਤਾਂ ਮੇਰੇ ਲੜਕੇ ਇਕਬਾਲ ਸਿੰਘ ਇੱਕ ਲੇਖ ਇੰਟਰਨੈਟ ਤੋਂ ਪ੍ਰਿੰਟ ਕਰਕੇ ਮੇਰੇ ਸਾਹਮਣੇ ਲਿਆ ਰੱਖਿਆ, ਪਹਿਲਾ ਪਹਿਰਾ ਹੀ ਪੜ੍ਹਦਾਂ ਹਾਂ ਤਾਂ ਜਿਸ ਵਿੱਚੋਂ ਐਡੀ ਈਰਖਾਵਾਦੀ, ਅਪਣਤ ਭਰੀ ਬਦਬੂ ਆਈ, ਜੋ ਸਿੱਖ ਧਰਮ ਦੇ ਗੁਰਦੁਆਰਾ ਅਤੇ ਗੁਰੂ ਨਾਨਕ ਮਿਸ਼ਨ ਚੌਂਕ ਨੂੰ ਘਿਰਣਾਉਂਦੀ ਹੈ ਅਤੇ ‘ਸਿਰਫ ਫਾਂਸੀਆਂ ਸਿੱਖਾਂ ਨੂੰ ਹੀ ਕਿਉਂ ?’ ਲੱਗੇ ਬੋਰਡ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ, ਸ੍ਰੀ ਮਾਨ ਸੁਕੀਰਤ ਨੂੰ ਇੰਝ ਲੱਗਾ ਕਿ ਜਿਵੇਂ ਤਸਵੀਰ ਚੋਂ ਨਿਕਲਕੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਮਣੇ ਸਾਖਸ਼ਾਅਤ ਇੰਝ ਕਹਿ ਰਿਹਾ ਹੋਵੇ ਕਿ ‘ਜਦੋਂ ਮੇਰੀ ਵਾਰੀ ਆਏਗੀ, ਵਰਤਾਰਾ ਵੱਖਰਾ ਹੋਏਗਾ, ਨਜ਼ਾਰਾ ਵੱਖਰਾ ਹੋਏਗਾ ।’
ਬਸ, ਫਿਰ ਕੀ ਸੀ, ਅੱਜ ਗੁਰਦੁਆਰਾ ਸਾਹਿਬ ਹਾਜ਼ਰੀ ਲਗਵਾਉਣ ਨਾਲੋਂ ਜ਼ਰੂਰੀ ਇਹ ਭਾਸਿਆ ਕਿ ਇਸ ਵੀਰ ਦੀ ਲਿਖਤ ਦਾ ਜਵਾਬ ਜ਼ਰੂਰੀ ਦਿੱਤਾ ਜਾਵੇ । ਤਾਂਕਿ ਸਾਰੇ ਪਾਠਕਾਂ ਨੂੰ ਇਹ ਸਮਝਣ ਵਿੱਚ ਕੋਈ ਔਖਿਆਈ ਨਾ ਲੱਗੇ ਕਿ ਸਤਨਾਮ ਸਿੰਘ ਬੱਬਰ ਵੀ ਤਾਂ ਇੰਝ ਹੀ ਜਵਾਬ ਦੇਣਾ ਚਾਹੁੰਦਾ ਹੈ । ਦਲੀਲ, ਸਚਾਈ ਅਤੇ ਤੱਥਾਂ ਨਾਲ ਘੋਖਣਾ ਕੋਈ ਬੁਰੀ ਗੱਲ ਨਹੀਂ ਹੁੰਦੀ, ਵਰਨਾ ਨਫਰਤਾਂ ਤਾਂ ਨਫਰਤਾਂ ਹੀ ਹੁੰਦੀਆਂ ਹਨ । ਸੁਕੀਰਤ ਜੀ ਸ਼ੁਰੂਆਤ ਵਿੱਚ ਲਿਖਦੇ ਹਨ :- (ਵੱਖਰੇ ਰੰਗ ਵਿੱਚ ਲਿਖੇ ਪਹਿਰੇ ਸੁਕੀਰਤ ਜੀ ਦੀ ਲਿਖਤ ਦੇ ਹੂ - ਬਹੂ ਉਤਾਰਾ ਹਨ)
ਲੰਘੇ ਸਾਤੇ ਦੇ ਪਹਿਲੇ ਦਿਨ ਹੀ ਸ਼ਹਿਰ ਦੇ ਅਹਿਮ ਚੌਕ ਉੱਤੇ, ਜਿਸਨੂੰ ਉੱਥੇ ਸਥਾਪਤ ਗੁਰਦਵਾਰੇ ਜਮ੍ਹਾਂ ਹਸਪਤਾਲ ਕਾਰਨ ਗੁਰੂ ਨਾਨਕ ਮਿਸ਼ਨ ਚੌਂਕ ਕਿਹਾ ਜਾਂਦਾ ਹੈ, ਗੁਰਦਵਾਰੇ ਦੇ ਮੱਥੇ ਨੂੰ ਢੱਕਦਾ ਵੱਡਾ ਸਾਰਾ ਇਸ਼ਤਿਹਾਰੀ ਬੋਰਡ ਲੱਗਾ ਦਿਸਿਆ । ਕਿਸੇ ਵੀ ਚੋਣ - ਬੋਰਡ ਨੂੰ ਮਾਤ ਪਾਂਦੇ ਇਸ ਵਿਸ਼ਾਲ ਇਸ਼ਤਿਹਾਰ ਬੋਰਡ ਉੱਤੇ ਇੱਕ ਅਹਿਮ ਸਿਆਸੀ ਲੀਡਰ ਵਾਂਗ ਸੁਸ਼ੋਭਿਤ ਰਾਜੋਆਣਾ ਦੀ ਤਸਵੀਰ ਹੇਠ ਇੱਕ ਸਵਾਲ ਉਛਾਲਿਆ ਹੋਇਆ ਸੀ : ‘ਕੀ ਫਾਂਸੀਆਂ ਸਿਰਫ ਸਿੱਖਾਂ ਲਈ ਹੀ ਹਨ ?’
ਗੱਲ ਸਿੱਖਾਂ ਦੀਆਂ ਫਾਂਸੀਆਂ ਦੀ ਨਹੀਂ, ਗੱਲ ਤਾਂ ਤੁਹਾਡੇ ਅੰਦਰਲੇ ਬਿਪਰਵਾਦੀ ਜਾਨੂੰਨ ਦੀ ਹੈ । ਜੋ ਪ੍ਰਤੱਖ ਰੂਪ ’ਚ ਉਭਰਕੇ ਸਾਹਮਣੇ ਆਈ ਹੈ । ਅਗਰ ਕਿਸੇ ਸਿੱਖ ਨੂੰ ਫਾਂਸੀ ਹੁੰਦੀ ਹੈ ਤਾਂ ਤੁਹਾਨੂੰ ਖੁਸ਼ੀ ਕਿਉਂ ? ਅਗਰ ਸਿੱਖ ਅੱਜ ਪੂਰੀ ਦੁਨੀਆਂ ਵਿੱਚ ਵਸਦਾ ਹੋਇਆ ਇਨ੍ਹਾਂ ਫਾਂਸੀਆਂ ਦੇ ਖਿਲਾਫ ਉਨ੍ਹਾਂ ਮੁਲਕਾਂ ਦੀਆਂ ਪਾਰਲੀਮੈਂਟਾਂ, ਯੌਰਪੀਨ ਪਾਰਲੀਮੈਂਟ ਅਤੇ ਯੂ. ਐਨ. ਓ. ਸੰਯੁਕਤ ਰਾਸ਼ਟਰ ਵਿਖੇ ਵੀ ਜਿਵੇਂ 93 ਮੁਲਕਾਂ ਵਿੱਚ ਫਾਂਸੀ ਦੀ ਸਜਾ ਨਹੀਂ ਦਿੱਤੀ ਜਾਂਦੀ, ਭਾਰਤ ਅੰਦਰ ਵੀ ਬੰਦ ਕਰਵਾਉਣ ਲਈ ਯਤਨਸ਼ੀਲ ਹੁੰਦਾ ਹੈ, ਉਥੇ ਕੋਈ ਸਿੱਖ, ਹਿੰਦੂ, ਮੁਸਲਮਾਨ, ਇਸਾਈ, ਬੋਧੀ, ਜੈਨੀ ਜਾਂ ਕਿਸੇ ਹੋਰ ਮਜ਼ਹਬ ਦੀ ਗੱਲ ਨਹੀਂ ਕਰਦਾ ਤਾਂ ਦੱਸੋ ਬੁਰਾਈ ਕੀ ਹੈ ?

ਮਿਸਟਰ ਸੁਕੀਰਤ ਜੀ, ਅਗਰ ਅਸੀਂ ਐਨੀ ਭੈੜੀ ਤੇ ਸੌੜੀ ਸੋਚ ਨਾਲ ਅੱਜਕਲ੍ਹ ਦੇ ਇਲੈਕਟ੍ਰੋਨਿਕ ਤਕਨੀਕ ਅਤੇ ਕੰਪਊਟਰ ਉਦਯੋਗ ਦੇ ਵੇਰਵਿਆਂ ਨਾਲ ਐਨਕ ਦੀ ਤਕਨੀਕ ਐਡੀ ਛੋਟੀ ਤੇ ਖੁਰਦਬੀਨੀ ਬਣਾ ਲਵਾਂਗੇ ਤਾਂ ਤਬਾਹੀ ਦੇ ਯੁੱਗ ਤੋਂ ਕਦੇ ਵੀ ਕਿਸੇ ਨੂੰ ਬਚਾ ਨਹੀਂ ਸਕਾਂਗੇ ।
ਸੁਕੀਰਤ ਜੀ, ਇੱਕ ਸਵਾਲ ਹੈ :- ਰਾਵਣ ਦਾ ਸਰਵਨਾਸ਼ ਕਰਨ ਵਾਲਾ ਰਾਮ, ਉਹ ਰਾਮ ਹੈ ਜਾਂ ਪ੍ਰਮਾਤਮਾਂ ਹੈ ਜਾਂ ਬਲਵੰਤ ਸਿੰਘ ਰਾਜੋਆਣਾ ? ਧਰਮੀ ਜਾਂ ਅਧਰਮੀ ਐਨਕਾਂ ਬੇਈਮਾਨੀਆਂ ਤੇ ਨਿਰਭਰ ਰਹਿਕੇ ਆਪਣਿਆਂ ਨਾਲ ਵਧੀਕੀਆਂ ਕਰਦੀ ਹੈ ਜਾਂ ਵਧੀਕੀਆਂ ਕਰਨ ਵਾਲਿਆਂ ਨਾਲ ਮਿਲਕੇ ਉਨ੍ਹਾਂ ਨੂੰ ਹੀ ਮਜ਼ਬੂਤ ਕਰਦੀ ਹੈ । ਪੜਚੋਲ ਖੁੱਦ ਕਰੋ !
ਪੰਜਾਬ ਦੇ ਹਿੰਦੂ ਭਾਈਚਾਰੇ ਹਮੇਸ਼ਾਂ ਆਪਣੇ ਪੰਜਾਬ ਨਾਲ, ਪੰਜਾਬੀ ਮਾਂ ਬੋਲੀ ਨਾਲ ਹਮੇਸ਼ਾਂ ਧ੍ਰੋਹ ਕਮਾਇਆ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਹਮੇਸ਼ਾਂ ਵਿਰੋਧਤਾ ਕੀਤੀ । ਅਫਸੋਸ, ਕਿੱਤੇ ਸਿੱਖਾਂ ਨਾਲ ਹੋਏ ਵਿਤਕਰਿਆਂ ਖਿਲਾਫ ਹਿੰਦੂਆਂ ਵਲੋਂ ਸਹਿਯੋਗ ਦਿੱਤਾ ਗਿਆ ਹੁੰਦਾ ਤਾਂ ਜੋ ਪਿਛਲੇ ਦਹਾਕਿਆਂ ਵਿੱਚ ਵਾਪਰਿਆ ਉਹਦੀ ਤਸਵੀਰ ਕੋਈ ਹੋਰ ਹੋਣੀ ਸੀ ।
ਪੰਜਾਬੀ ਸੂਬੇ ਦੀ ਗੱਲ, ਮਰਦਮ ਸ਼ੁਮਾਰੀ ’ਚ ਪੰਜਾਬੀ ਮਾਂ - ਬੋਲੀ ਦੀ ਗੱਲ, ਅਨੰਦਪੁਰ ਦੇ ਮਤੇ ਦੀ ਗੱਲ, ਵੱਧ ਅਧਿਕਾਰਾਂ ਦੀ ਗੱਲ, ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਕਰਾਰ ਦੇਣਾ, ਪੰਜਾਬ ਦੇ ਪਾਣੀਆਂ ਦੀ ਗੱਲ, ਚੰਡੀਗੜ੍ਹ ਦੇ ਮਸਲੇ ਦੀ ਗੱਲ, ਖਾਲਿਸਤਾਨ ਦੀ ਗੱਲ . . . ਦੱਸੋ ਕਿੱਥੇ ਹਿੰਦੂ ਭਾਈਚਾਰੇ ਵਲੋਂ ਸਿੱਖਾਂ ਨੂੰ ਕੋਈ ਸਾਥ ਦਿੱਤਾ ਗਿਆ ਜਾਂ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਸਹੀ ਠਹਿਰਾਇਆ ਗਿਆ ਹੋਵੇ ।
1978 ’ਚ ਨਕਲੀ ਨਿੰਰਕਾਰੀਆਂ (ਨਰਕਧਾਰੀਆਂ) ਵਲੋਂ 13 ਅਪ੍ਰੈਲ 1978 ਨੂੰ ਖਾਲਸੇ ਦੇ ਜਨਮ ਦਿਹਾੜੇ ਵਾਲੇ ਦਿਨ ਇਨ੍ਹਾਂ ਬੇਹਰੂਪੀਆਂ ਸਿੱਖਾਂ ਨੂੰ ਧਾੜਵੀ ਬਣਾਕੇ ਦਿੱਲੀ ਤੋਂ ਭੇਜਿਆ ਗਿਆ ਅਤੇ ਉਹ 13 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ ਅਤੇ ਸੈਂਕੜੇ ਦੇ ਕਰੀਬ ਫੱਟੜ ਕਰਦੇ ਹਨ, ਜਿਨ੍ਹਾਂ ਨੂੰ ਸਿੱਖ ਕੌਮ ਸ਼ਹੀਦ ਅਤੇ ਜਿੰਦਾ ਸ਼ਹੀਦ ਦੇ ਨਾਮਾਂ ਨਾਲ ਸਤਿਕਾਰਦੀ ਹੈ, ਦਾ ਵੀ ਤੁਹਾਨੂੰ ਦੁੱਖ ਲੱਗਾ ।
ਸੁਕੀਰਤ ਜੀ, ਇਹ ਸਵਾਲ ਕਿਉਂ ਨਾ ਉਠਾਇਆ ਗਿਆ ਕਿ ਸਿੱਖਾਂ ਦੇ ਪੰਜਾਂ ਪਿਆਰਿਆਂ ਦੇ ਖਿਲਾਫ ਸੱਤ ਸਿਤਾਰੇ ਕਿਉਂ ਬਣਾਏ ਗਏ ? ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹਦੀ ਬਣਾ ਤੇ ਦੇਹਧਾਰੀ ਗੁਰੂ ਨਿਰੰਕਾਰੀ ਗੁਰਬਚਨ ਸਿੰਘ ਨੂੰ ਪੰਡਾਲ ਸਜਾਉਣ ਅਤੇ ਨਗਰ ਕੀਰਤਨ ਕਰਨ ਦੀ ਇਜਾਜ਼ਤ (Permission) ਕਿਉਂ ਦਿੱਤੀ ਗਈ ? ਉਹਦੇ ਧਰਮ ਗ੍ਰੰਥਾਂ, ‘ਅਵਤਾਰ ਬਾਣੀ’ ਅਤੇ ‘ਯੁੱਗ ਪੁਰਸ਼’ ਤੇ ਪਾਬੰਦੀ ਕਿਉਂ ਨਾ ਲਾਈ ਗਈ ? 1978 ਦੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਕਿਉਂ ਨਾ ਦਿੱਤੀਆਂ ਗਈਆਂ ? ਆਖਿਰ ਧਰਮ ਨਿਰਪੱਖਤਾ ਦਾ ਹੋਕਾ ਦੇਣ ਵਾਲਾ ਸੰਵਿਧਾਨ ਹਰਕਤ ਵਿੱਚ ਕਿਉਂ ਨਾ ਆਇਆ ? ਆਖਿਰ ਉਹਦੀ ਅਦਾਲਤੀ ਜਾਂਚ (Judicial inquiry) ਹੁੰਦੀ ਕਿ ਕੋਈ ਫਿਰਕਾ ਦੂਜੇ ਧਰਮ ਦੀ ਨਕਲ ਕਰਕੇ ਉਸ ਧਰਮ ਦਾ ਮਾਖੌਲ ਕਿਉਂ ਉਡਾਵੇ ? ਅੱਜ ਇੱਕ ਨਹੀਂ ਹੋਰ ਸੈਂਕੜੇ ਡੇਰੇ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ । ਅੱਜ ਕਲਮਾਂ ਵਾਲੇ, ਸੰਵਿਧਾਨ ਦੇ ਮੁਦੱਈ, ਸਿੱਖਾਂ ਨੂੰ ਮਜ਼ਬੂਰ ਕਿਉਂ ਕਰ ਰਹੇ ਹਨ ਕਿ ਉਹ ਹਿੰਦੋਸਤਾਨ ਦੇ ਇਸ ਸੰਵਿਧਾਨ ਦੇ ਵਿਰੋਧੀ ਬਣਕੇ ਆਪਣਾ ਹੱਕ ਮੰਗਣ ਅਤੇ ‘ਖਾਲਿਸਤਾਨ’ ਦੀ ਪ੍ਰਾਪਤੀ ਦੀ ਗੱਲ ਕਰਨ । ਆਖਿਰ ਇਨ੍ਹਾਂ ਸਚਾਈਆਂ ਤੋਂ ਮੁਨੱਕਰ ਹੋਣਾ, ਇੱਕ ਮਰੀ ਜ਼ਮੀਰ ਦੀ ਜਿਹਨੀਅਤ ਹੈ । ਕਦੋਂ ਕਬੂਲੋਗੇ ?
ਜੂਨ 1984 ’ਚ ਸਿੱਖ ਧਰਮ ਦੇ ਸਰਵਉਚ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਕੇਂਦਰ ਸ੍ਰਕਾਰ ਵਲੋਂ ਮਿਲਟਰੀ ਅਟੈਕ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ - ਢੇਰੀ ਕੀਤਾ ਗਿਆ, ਸ੍ਰੀ ਹਰਿਮੰਦਰ ਸਾਹਿਬ ’ਚ ਗੋਲੀਆਂ ਮਾਰੀਆਂ ਗਈਆਂ ਹਜ਼ਾਰਾਂ ਬੇਗੁਨਾਹ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ।
ਪੰਜਾਬ ਦੀਆਂ ਚੋਣਾਂ ਲੰਘੀਆਂ ਹੀ ਸਨ ਕਿ ਇਹ ਸਿਆਸੀ - ਧਾਰਮਕ ਡਰਾਮਾ ਸ਼ੁਰੂ ਹੋ ਗਿਆ । ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀਆਂ ਮੰਗਾਂ, ਅਕਾਲ ਤਖਤ ਵਲੋਂ ਉਸਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦੇਣ ਦਾ ਫੈਸਲਾ । ਬਿਨ ਮੰਗਿਆਂ ਇਹ ‘ਮਾਣ - ਪੱਤਰ’ ਉਸਦੀ ਝੋਲੀ ਵਿੱਚ ਪੈ ਜਾਣ ਕਾਰਨ ਰਾਜੋਆਣਾ ਵਲੋਂ ਕਦੇ ਤੱਤ - ਭੜੱਤੀ ਨਾਂਹ ਅਤੇ ਫੇਰ ਸਨਿਮਰ ਹਾਂ ਕਰਨ ਦੇ ਚੋਚਲੇ । ‘ਕੌਮ’ ਦੇ ਠੇਕੇਦਾਰਾਂ ਵਲੋਂ ਪੰਜਾਬ ਬੰਦ ਦਾ ਸੱਦਾ ; ਸਰਕਾਰ ਵਲੋਂ ਆਪਣੀ ਹਰ ਪ੍ਰਸ਼ਾਸਕੀ ਜ਼ਿੰਮੇਵਾਰੀ ਭੁਲਾ ਕੇ ਸਿਆਸੀ ਲਾਹਾ ਲੈਣ ਲਈ ਦਿੱਲੀ ਵੱਲ ਦੀਆਂ ਦੌੜਾਂ । ਪੰਜਾਬ ਦੇ ਮੀਡੀਏ ਖਾਸਕਰ ਪੰਜਾਬੀ ਮੀਡੀਏ - ਦਾ ਨਿੰਦਣਯੋਗ ਰੋਲ ।
ਜਿਹੜੀ ਗੱਲ ਤੁਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ‘ਜਿੰਦਾ ਸ਼ਹੀਦ’ ਦੇ ਖਿਤਾਬ ਦੀ ਕਰਦੇ ਹੋ । ਹਰੇਕ ਕੌਮ ਦੇ ਆਪੋ ਆਪਣੇ ਅਸੂਲ, ਆਪਣਾ ਇਤਿਹਾਸ, ਆਪਣਾ ਗੌਰਵ ਅਤੇ ਆਪਣਾ ਸਵੈਮਾਨ ਹੁੰਦਾ ਹੈ । ਇਸੇ ਤਰ੍ਹਾਂ ਹੀ ਸਿੱਖ ਕੌਮ ਦਾ ਇਹ ਇਤਿਹਾਸ ਹੈ ਕਿ ਇਹ ਆਪਣੇ ਨਾਇਕਾਂ ਨੂੰ ਵੱਖੋ - ਵੱਖਰੇ ਰੁੱਤਵਿਆਂ ਅਤੇ ਖਿਤਾਬਾਂ ਨਾਲ ਨਿਵਾਜਦੀ ਆਈ ਹੈ ਅਤੇ ਨਿਵਾਜਦੀ ਹੀ ਰਹਿਣੀ ਹੈ । ਉਹ ਖਿਤਾਬ ਜਾਂ ਰੁੱਤਵੇ ਚਾਹੇ ‘ਸ਼ਹੀਦ’ ਦੇ ਹੋਣ, ਚਾਹੇ ‘ਜਰਨੈਲ’ ਦੇ ਹੋਣ, ਚਾਹੇ ‘ਪੰਥ ਰਤਨ’ ਦੇ ਹੋਣ ਇਹ ਤੇ ਇਸੇ ਤਰ੍ਹਾਂ ਹੀ ਮਿਲਦੇ ਰਹੇ ਨੇ ਅਤੇ ਅਗਾਂਹ ਵੀ ਮਿਲਦੇ ਰਹਿਣਗੇ । ਅੱਤਵਾਦੀ ਤੇ ਸੂਰਮੇ ਦੀ ਸੋਚ ਦਾ ਬਹੁਤ ਵੱਡਾ ਅੰਤਰ ਹੁੰਦਾ ਹੈ । ਦੂਜਿਆਂ ਦੇ ਧਰਮ ਵਿੱਚ ਗਲਤ ਦਖਲ ਅੰਦਾਜ਼ੀਆਂ ਕੋਈ ਵਧੀਆ ਰੋਲ ਅਦਾ ਨਹੀਂ ਕਰਦੀਆਂ ।
ਇਹ ਨਹੀਂ ਕਿ ਸਿੱਖਾਂ ਨੂੰ ਦੂਸਰਿਆਂ ਨਾਲ ਹਮਦਰਦੀ ਨਹੀਂ ਜਾਂ ਉਹ ਦੂਸਰਿਆਂ ਨਾਲ ਵਿਤਕਰਾ ਹੀ ਕਰਨਾ ਚਾਹੁੰਦੇ ਹਨ । ਜਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿੱਚ ਸਿੱਖ ਨੌਜਵਾਨਾਂ ਨੂੰ ਕੇ. ਪੀ. ਐਸ. ਗਿੱਲ ਅਤੇ ਸੁਮੇਧ ਸੈਣੀ ਵਰਗਿਆਂ ਨਿਰਦਈ ਪੁਲਸੀਆਂ ਨੇ ਘਰਾਂ ਵਿੱਚੋਂ ਚੁੱਕ - ਚੁੱਕ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਕੇ ਆਪਣੇ ਰੈਂਕ ਵਧਾਉਣ ਅਤੇ ਰਿਸ਼ਵਤ, ਵੱਡੀਆਂ ਅਤੇ ਸਿੱਖੀ ਨੂੰ ਜ਼ਲੀਲ ਕਰਨ ਨੂੰ ਤਰਜੀਹ ਦਿੱਤੀ ਤਾਂ ਉਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਨੇ ਹਿੰਮਤ ਅਤੇ ਦਲੇਰੀ ਜੁਟਾਕੇ ਪੰਜਾਬ ਦੇ ਵੱਖ - ਵੱਖ ਸ਼ਮਸ਼ਾਨਘਾਟਾਂ ਵਿੱਚ ਜਾ ਕੇ ਸਾਰੀ ਜਾਣਕਾਰੀ ਇਕੱਤਰ ਕੀਤੀ ।
ਇੰਨਕੁਆਰੀ ਕਰਦਿਆਂ ਸ਼ਮਸ਼ਾਨਘਾਟ ਅੰਮ੍ਰਿਤਸਰ ਦੇ ਰਿਕਾਰਡ ਨੂੰ ਚੈਕ ਕਰਦਾ ਹੈ ਤੇ ਇੱਥੋਂ ਲੜੀ ਸ਼ੁਰੂ ਹੁੰਦੀ ਹੈ ਕਿ ਕਿਵੇਂ ਲਵਾਰਿਸ ਕਹਿਕੇ ਲਾਸ਼ਾਂ ਨੂੰ ਬਿਲੇ ਲਾਇਆ ਜਾ ਰਿਹਾ ਹੈ । ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸ਼ਮਸ਼ਾਨਘਾਟਾਂ ਵਿੱਚ ਲਵਾਰਿਸ ਕਹਿਕੇ ਸਾੜੇ ਗਇਆਂ ਦੀ ਗਿਣਤੀ 25.000 ਦੇ ਕਰੀਬ ਬਣਦੀ ਹੈ, ਗੱਲ ਮੀਡੀਏ ਵਿੱਚ ਜਾਂਦੀ ਹੈ, ਉਸਨੂੰ ਚੁੱਕ ਲਿਆ ਜਾਂਦਾ ਹੈ, ਪੁਲੀਸ ਮੁਖੀ ਪੰਜਾਬ ਕੇ. ਪੀ. ਐਸ. ਗਿੱਲ ਪੁੱਛਦਾ ਹੈ ਕਿ ਸ੍ਰ: ਜਸਵੰਤ ਸਿੰਘ ਖਾਲੜਾ ਤੋਂ ਕਿੰਨੀਆਂ ਲਾਸ਼ਾਂ ਦਾ ਚਿੱਠਾ ਲੱਭਿਆ ਹੈ, ਉਹ ਕਹਿੰਦਾ ਹੈ ਕਿ 25.000 ਤਾਂ ਪੁਲਿਸ ਮੁਖੀ ਕਹਿੰਦਾ ਹੈ ਇੱਕ ਹੋਰ ਲਿਖ ਇਹਨੂੰ 25.001 ਕਰਦੇ, ਗੁਪਤ ਸੂਚਨਾ ਦੇ ਆਧਾਰ ਇਹ ਗੱਲ ਬਾਹਰ ਆਉਂਦੀ ਹੈ । ਉਸ ਦਿਨ ਤੋਂ ਲਾਪਤਾ ਹੋਇਆ ਸ੍ਰ: ਖਾਲੜਾ ਮੁੜ ਨਹੀਂ ਪਰਤਿਆ । ਕਸੂਰ ਕੀ ਸੀ ? ਕਲਮਾਂ ਵਾਲਿਓ, ਮੀਡੀਏ ਨੂੰ ਤਾਹਨੇ - ਮੇਹਣੇ ਦੇਣ ਵਾਲਿਓ, ਜੇ ਕਿੱਤੇ ਉਸ ਸਮੇਂ ਥੋੜਾ ਜਿਹਾ ਜਾਗ ਪੈਂਦੇ, ਅੱਜ ਤੁਹਾਨੂੰ ਕੁੱਝ ਵੀ ਲਿਖਣ ਦੀ ਜ਼ਰੂਰਤ ਨਾ ਪੈਂਦੀ ਤੇ ਨਾ ਹੀ ਮੀਡੀਏ ਨੂੰ ਇੰਝ ਧਮਕਾਉਣ ਦੀ ? ਅੱਜ ਮੀਡੀਆ ਜਾਗ ਉਠਿਆ ਹੈ, ਅੱਜ ਮੀਡੀਏ ਨੇ ਪਿਛਲੀਆਂ ਪਰਤਾਂ ਨੂੰ ਫਰੋਲ੍ਹਣਾ ਸ਼ੁਰੂ ਕਰ ਦਿੱਤਾ ਹੈ । ਅੱਜ ਦੇਸ਼ ਧ੍ਰੋਹੀਏ, ਕੌਮੀ ਗਦਾਰਾਂ ਦੇ ਚਿੱਠੇ ਸਾਹਮਣੇ ਆਉਣ ਲੱਗ ਪਏ ਹਨ, ਅੱਜ ਭ੍ਰਿਸ਼ਟਾਚਾਰ, ਵੱਢੀਖੋਰੀ, ਰਿਸ਼ਵਤ, ਦਲਾਲੀਆਂ ਆਦਿ ਦੇ ਮਸਲੇ ਤੁਹਾਡੇ ਪ੍ਰਤੱਖ ਸਾਹਮਣੇ ਆ ਰਹੇ ਹਨ ।
ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਇਨ੍ਹਾਂ ਬਿਆਨਾਂ ਤੇ ਕੁੱਝ ਮਹੀਨੇ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਤੇ ਇਤਰਾਜ਼ ਉਠਾਏ ਸਨ । ਹੁਣ ਫਿਰ ਦੁਬਾਰਾ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਇਹ ਭ੍ਰਿਸ਼ਟਾਚਾਰ ਰਾਜਨੀਤੀ ਦੇ ਸੰਸਦ ਮੈਂਬਰ ਇਨ੍ਹਾਂ ਗੱਲਾਂ ਦਾ ਖੁਲਾਸਾ ਕਿਉਂ ਨਹੀਂ ਕਰਵਾਉਂਦੇ ਅਤੇ ਗੁੰਡੇ, ਬਦਮਾਸ਼, ਕਾਤਲ ਆਗੂਆਂ ਨੂੰ ਗੱਦੀਆਂ ਤੇ ਕਿਉਂ ਬਿਠਾਉਂਦੇ ਹਨ । ਕੀ ਇਹ ਸੋਚਦੇ ਹਨ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਬੁੱਤ ਸਿਰਫ ਬੁੱਤਾਂ ਵਿੱਚ ਸੁਮੇਟਣ ਨੂੰ ਨੇ ।
ਉਦੋਂ ਨਹੀਂ ਕੋਈ ਕਲਮ ਉਠੀ ਕਿ ਚਲੋ ਅਜੇ ਤਕਨੀਕੀ ਕੰਪਊਟਰ ਨਹੀਂ ਆਏ ਕਿ ਸਾਰੀ ਜਾਣਕਾਰੀ ਲੈ ਸਕੀਏ ਕਿ ਹੁਣ ਤੱਕ ਕਿੰਨੀਆਂ ਫਾਂਸੀਆਂ ਤੇ ਕਿਹਨੂੰ - ਕਿਹਨੂੰ ਹੋਈਆਂ ਪਰ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ ਉਸਨੂੰ ਹੀ ਰੋਕਣ ਲਈ ਕੋਈ ਯਤਨ ਕਰੀਏ ਪਰ ਅੱਜ ਉਹ ਕਲਮਾਂ ਸਾਨੂੰ ਇਹ ਸਿੱਖਿਆ ਦੇਣ ਨੂੰ ਉਠ ਖੜ੍ਹੀਆਂ ਹਨ ਕਿ ਦੂਸਰੇ ਦੇ ਵੀ ਦੁੱਖ ਵਿੱਚ ਤਾਂ ਸ਼ਰੀਕ ਹੋਵੋ ! ਸਾਨੂੰ ਬੇਅੰਤ ਸਿੰਘ ਹੱਤਿਆ ਕਾਂਡ ’ਚ ਮਰਨ ਵਾਲਿਆਂ ਨਾਲ ਵੀ ਹਮਦਰਦੀ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਤਾਂ ਮਰਹੂਮ ਬੇਅੰਤ ਸਿੰਘ ਦੇ ਪ੍ਰਵਾਰ ਵਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਇਸ ਫਾਂਸੀ ਦੇ ਖਿਲਾਫ ਹਾਂ । ਅਗਰ ਅਦਾਲਤ ਕੋਈ ਫੈਸਲਾ ਲਵੇ ਤਾਂ ਉਹ ਸਾਡੇ ਬਿਆਨਾਂ ਦੇ ਆਧਾਰ ਤੇ ਹੀ ਫੈਸਲਾ ਲਵੇ । ਲੇਖਕ ਸਾਹਿਬ ਜੀ, ਥੋੜਾ ਜਿਹਾ ਦਿਮਾਗੀ ਵੱਜ਼ਨ ਵਧਾਕੇ ਸੋਚੋ ਜ਼ਰੂਰ ! ਅਗਰ ਇਸ ਫਾਂਸੀ ਦੇ ਵਿਰੋਧ ’ਚ ਨਹੀਂ ਜਾਣਾ ਤਾਂ ਕੰਮ ਸੇ ਕੰਮ ਆਪਣੇ ਵਡੇਰਿਆਂ ਦੀਆਂ ਰੂਹਾਂ ‘ਗੰਗੂ ਤੇ ਚੰਦੂ’ ਨੂੰ ਹੀ ਬਖਸ਼ ਲਓ ।
ਸਾਨੂੰ ਉਨ੍ਹਾਂ ਨਾਲ ਵੀ ਪੂਰੀ ਹਮਦਰਦੀ ਹੈ ਜੋ ਮਾਲੇਗਾਓ ਮਹਾਂਰਾਸ਼ਟਰ ਵਿੱਚ ਰਾਸ਼ਟਰੀਆ ਸੋਇੰਮ ਸੇਵਕ ਸੰਘ (੍ਰਸ਼ਸ਼) ਦੀ ਸਾਧਵੀ ਪ੍ਰੀਗਿਆ ਠਾਕੁਰ ਵਲੋਂ ਕੀਤੇ ਬੰਬ ਧਮਾਕੇ ਦੌਰਾਨ 37 ਲੋਕ ਮਾਰੇ ਗਏ ਸਨ । ਸਾਨੂੰ ਹਮਦਰਦੀ ਹੈ ਉਨ੍ਹਾਂ ਇਸਾਈਆਂ ਨਾਲ, ਜਿਨ੍ਹਾਂ ਦੇ ਇੱਕ ਮਿਸ਼ਨਰੀ ਮਿਸਟਰ ਗਰਾਮ ਸਟੇਨਸ ਨੂੰ ਉਸਦੇ ਦੋ ਲੜਕਿਆਂ ਫੀਲੀਪ (10 ਸਾਲ) ਅਤੇ ਟੀਮੋਥੀ (6 ਸਾਲ) ਨੂੰ 22 ਜਨਵਰੀ 1999 ਨੂੰ ਸੁੱਤਿਆ ਪਿਆਂ ਅਤੇ ਅਚਾਨਕ ਹਮਲਾ ਕਰਕੇ ਬਜ਼ਰੰਗ ਦਲ ਦੇ ‘ਧਰਮ ਰੱਖਿਅਕ’ ਦਾਰਾ ਸਿੰਘ ਉਰਫ ਰਵਿੰਦਰ ਕੁਮਾਰ ਪਾਲ ਨੇ ਜਿਊਂਦੇ ਜੀਅ ਸਾੜਕੇ ਮਾਰ ਦਿੱਤਾ ਸੀ ।
ਸ੍ਰੀ ਮਾਨ ਸੁਕੀਰਤ ਜੀਓ, ਦੱਸੋ ਹੁਣ ਕਾਤਲਾਂ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ 1984 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਜੋ ਪਿਛਲੇ 28 ਸਾਲਾਂ ਤੋਂ ਸਿਆਪੇ ਪਾ - ਪਾ ਥੱਕ ਗਈਆਂ ਹਨ ਕਿ ਸਿੱਖਾਂ ਦੇ ਕਾਤਲ ਆਰ. ਕੇ. ਧਵਨ, ਕਮਲਨਾਥ, ਜਗਦੀਸ਼ ਟਾਇਟਲਰ, ਸੱਜਣ ਕੁਮਾਰ ਬਗੈਰਾ - ਬਗੈਰਾ, ਜੋ ਭਾਰਤੀ ਸੰਸਦ ਦੇ ਮੰਤਰੀ ਹਨ ਅਤੇ ਰਾਜ ਗੱਦੀਆਂ ਤੇ ਬੈਠੇ ਹਨ । ਕੀ ਉਹ ਬੇਅਣਖੀ, ਬੇਗੈਰਤੀ ਕਲਮਾਂ ਸੁੰਨ ਕਿਉਂ ਹੋ ਗਈਆਂ, ਜੋ ਕਿਸੇ ਵੀ ਕਾਤਲ ਨੂੰ ਕਾਤਲ ਕਹਿਣ ਦੀ ਜੁਅੱਰਤ ਨਾ ਕਰ ਸਕੀਆਂ । ਪੁਲਿਸ ਸਕਿਊਰਟੀ ਨੂੰ ਦੋਸ਼ੀ ਨਾ ਠਹਿਰਾ ਸਕੀਆਂ, ਭਾਰਤੀ ਆਰਮੀ ਤੋਂ ਆਪਣੀ ਰੱਖਿਆ ਲਈ ਅਸਮਰਥ ਕਿਉਂ ਪਾਈਆਂ ਗਈਆਂ ? ਭਾਰਤੀ ਸੰਵਿਧਾਨ ਅਧੀਨ ਕੋਈ ਵੀ ਵਿਅਕਤੀ ਸੰਵਿਧਾਨ ਦੀ ਤੌਹੀਨ ਨਹੀਂ ਕਰ ਸਕਦਾ । ਪਤਾ ਨਹੀਂ ਕਿਉਂ ਭਾਰਤੀਆਂ, ਭਾਰਤੀ ਮੀਡੀਆ, ਭਾਰਤੀ ਅਦਾਲਤਾਂ, ਭਾਰਤੀ ਜੱਜਾਂ, ਬੁੱਧੀਜੀਵੀਆਂ, ਗਿਆਨੀਆਂ, ਵਿਗਿਆਨੀਆਂ, ਭਾਰਤੀ ਸੰਸਕ੍ਰਿਤੀਆਂ, ਸਮਾਜ ਦੇ ਸੰਤਾਂ, ਮਹਾਤਮਾਂ, ਸਾਧੂਆਂ ਦੀਆਂ ਆਤਮਾਵਾਂ ਨੂੰ ਜ਼ੰਗ ਕਿਉਂ ਲੱਗ ਗਿਆ ? ਇਨ੍ਹਾਂ ਦੀਆਂ ਜ਼ੁਬਾਨਾਂ ਬੰਦ ਕਿਉਂ ਹੋ ਗਈਆਂ ? 28 ਸਾਲ ਬਾਅਦ ਵੀ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਅਦਾਲਤੀ ਕਟਹਿਰਿਆਂ ’ਚ ਨਾ ਖੜ੍ਹੇ ਕਰਨਾ, ਕਿੱਥੋਂ ਦੀ ਇਨਸਾਨੀਅਤ ਹੈ !
ਬੁੱਧਵਾਰ, ਦਿਨ 28 ਮਾਰਚ ਨੂੰ ਪੰਜਾਬ ਦੇ ਸ਼ਹਿਰਾਂ ਵਿੱਚ ਕੁੱਝ ਅਜਿਹਾ ਹੀ ਵਾਪਰਿਆ । ਪੰਜਾਬ ‘ਬੰਦ’ ਦਾ ਨਿਰਦੇਸ਼ ਸੀ ਜਾਂ ਕੰਮ ਤੋਂ ‘ਸੰਕੋਚ’ ਕਰਨ ਦਾ ਉਪਦੇਸ਼, ਸਵੇਰ ਤਾਂ ਆਮ ਵਰਗੀ ਹੀ ਚੜ੍ਹੀ ਪਰ ਸੂਰਜ ਦੀ ਟਿੱਕੀ ਦੇ ਤਿਖੇਰੀ ਹੋਣ ਦੇ ਨਾਲ - ਨਾਲ ਕੇਸਰੀ ਪਟਕੇ ਵੀ ਬੱਝਣੇ ਸ਼ੁਰੂ ਹੋ ਗਏ । 11 - 12 ਵਜੇ ਸ਼ਹਿਰ ਦੇ ਵੱਖੋ - ਵੱਖ ਹਿੱਸਿਆਂ ਬਾਜ਼ਾਰਾਂ ਵਿੱਚੋਂ ਮੋਟਰ ਸਾਈਕਲਾਂ ਅਤੇ ਕਾਰਾਂ ਉੱਤੇ ਸਵਾਰ ਇਨ੍ਹਾਂ ਪਟਕਾਧਾਰੀ ਨੌਜਵਾਨਾਂ ਦੀ ਜੈਕਾਰੇ ਛੱਡਦੀਆਂ ਅਤੇ ਹਾਰਨ ਮਾਰਦੀਆਂ ਹੇੜਾਂ ਲੰਘੀਆਂ । ਪਟਕੇ ਸਿਰਾਂ ਤੇ ਹੀ ਨਹੀਂ ਸਨ ਬੱਝੇ ਹੋਏ, ਬਹੁਤਿਆਂ ਨੇ ਆਪਣੀ ਪਛਾਣ ਲੁਕੋਣ ਲਈ ਮੂੰਹਾਂ ਤੇ ਵੀ ਕੇਸਰੀ ਨਕਾਬ ਪਾਏ ਹੋਏ ਸਨ । ਕੁਝਨਾਂ ਦੇ ਹੱਥ ਵਿੱਚ ਨੰਗੀਆਂ, ਭਾਵੇਂ ਜ਼ੰਗ ਖਾਧੀਆਂ ਹੀ ਸਹੀ, ਤਲਵਾਰਾਂ ਵੀ ਸਨ । ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਜ਼ਬਰੀ ਬੰਦ ਕਰਾਈਆਂ ਗਈਆਂ । ਇਨ੍ਹਾਂ ਮੋਟਰ ਸਾਈਕਲ ਸਵਾਰ ‘ਮਰਜੀਵੜਿਆਂ’ ਦੇ ਪਿੱਛੇ - ਪਿੱਛੇ ਪੰਜਾਬ ਪੁਲਿਸ ਦੀਆਂ ਗੱਡੀਆਂ ਵੀ ਸਨ, ਕਿਸੇ ਐਸਕੌਰਟ ਕਾਫਲੇ ਵਾਂਗ । ਹਰਲ - ਹਰਲ ਕਰਦੇ ਕਾਫਲੇ ਐਹ ਗਏ - ਔਹ ਗਏ । ਬਾਜ਼ਾਰ ਬੰਦ ਕਰਾ ਲਏ ਗਏ ਸਨ, ਹੁਣ ਘਰੋ - ਘਰੀ ਜਾ ਕੇ ਫਤਿਹ ਦਾ ਜਸ਼ਨ ਮਨਾਇਆ ਜਾ ਸਕਦਾ ਸੀ । ਪੰਜਾਬ ਸ੍ਰਕਾਰ ਅਤੇ ਉਸਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੇ ਇਨ੍ਹਾਂ ਮਿਡਲ ਕਲਾਸ ਮੁਸ਼ਟੰਡਿਆਂ ਨੂੰ ਕਿਤੇ ਵੀ ਨਾ ਰੋਕਿਆ, ਵਰਨਾ ਮੂੰਹ ਲੁਕਾ ਕੇ ਜੈਕਾਰੇ ਛੱਡਦੇ ਇਹ ਮਸਫੁਟੀਏ ਹੋਲੀ ਦੇ ਦਿਨ ਹੁੜਦੰਗ ਮਚਾਉਣ ਵਾਲਿਆਂ ਤੋਂ ਵੱਖਰੇ ਨਹੀਂ ਸਨ ਜਾਪਦੇ ਜੋ ਪੁਲਿਸ ਦੇ ਦੋ ਡੰਡਿਆਂ ਨਾਲ ਹੀ ਸੂਤ ਹੋ ਜਾਂਦੇ ਹਨ । ਉਨ੍ਹਾਂ ਦੀ ਫੋਕੀ ਦਹਿਸ਼ਤ ਦੇ ਅੱਗੇ ਗੋਡੇ ਟੇਕ ਕੇ ਪੰਜਾਬ ਸ੍ਰਕਾਰ ਨੇ ਅਮਨ - ਅਮਾਨ ਕਾਇਮ ਰੱਖ ਲਿਆ ਸੀ । ਵੈਸੇ ਇਹ ਭਰਮ ਵੀ ਇੱਕ ਦਿਨ ਹੀ ਬਣਿਆ ਰਹਿ ਸਕਿਆ, ਅਗਲੇ ਹੀ ਦਿਨ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਅਤੇ ਗਰਮਦਲੀਏ ਸਿੱਖ ਨੌਜਵਾਨਾਂ ਵਿੱਚ ਹੋਈ ਹਿੰਸਾ ਨੇ ਇਹ ਪਾਜ ਵੀ ਉਘੇੜ ਦਿੱਤਾ ।
ਸੁਕੀਰਤ ਜੀ, ਜਿਹੜੀਆਂ ਜ਼ੰਗ ਲੱਗੀਆਂ ਤਲਵਾਰਾਂ ਦੀ ਤੁਸੀਂ ਗੱਲ ਕਰਦੇ ਹੋ, ਇਨ੍ਹਾਂ ਕ੍ਰਿਪਾਨਾਂ ਦੀ ਪਰਖ ਤਾਂ ਉਦੋਂ ਹੁੰਦੀ ਸੀ । ਜਦੋਂ ਗਜ਼ਨੀ ਦੇ ਬਜ਼ਾਰਾਂ ਵਿੱਚ ਹਿੰਦੂਆਂ ਦੀਆਂ ਔਰਤਾਂ ਦੀਆਂ ਬੇਪਤੀਆਂ ਅਤੇ ਵਿਕਰੀ ਹੁੰਦੀ ਸੀ । ਸਿੱਖ ਇਨ੍ਹਾਂ ਬੀਬੀਆਂ ਨੂੰ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਲਾ ਕੇ ਵੀ ਜ਼ਰਵਾਣਿਆਂ ਹੱਥੋਂ ਬਚਾਉਂਦੇ ਰਹੇ ਅਤੇ ਅਦਬ ਸਤਿਕਾਰ ਨਾਲ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰਦੇ ਰਹੇ, ਦਾ ਇਤਿਹਾਸ ਵਾਚੋ ਜ਼ਰੂਰ !
ਸੁਕੀਰਤ ਜੀ, ਉਮਰ ਦੇ ਤਕਾਜ਼ੇ ਨਾਲ ਲਗਦਾ ਹੈ ਕਿ ਅਗਰ ਤੁਸੀਂ 1 ਨਵੰਬਰ 1984 ਦੇ ਸਿੱਖਾਂ ਦੇ ਕਤਲੇਆਮ ਨੂੰ ਅੱਖੀਂ ਨਾ ਵੀ ਵੇਖਿਆ ਹੋਵੇ ਤਾਂ ਸੁਣਿਆ ਜ਼ਰੂਰ ਹੋਵੇਗਾ, ਪੜ੍ਹਿਆ ਜ਼ਰੂਰ ਹੋਵੇਗਾ ਕਿ ਕਿਵੇਂ ਸਿੱਖਾਂ ਨੂੰ ਦਿਨ ਦੀਵੀਂ ਸੜਕਾਂ ਤੇ ਹਿੰਦੂਆਂ ਦੇ ਹਯੂਮ ਨੇ ਪੁਲੀਸ ਦੀ ਨਿਗਰਾਨੀ ਹੇਠ, ਕੋਹ - ਕੋਹ ਮਾਰਿਆ, ਗਲ੍ਹਾਂ ਵਿੱਚ ਬਲਦੇ ਟਾਇਰ ਪਾ ਕੇ ਸਾੜਿਆ, ਮੂੰਹ ਵਿੱਚ ਵਿਸਫੋਟਕ ਪਾਊਡਰ ਤੇ ਪੈਟਰੌਲ ਪਾ ਕੇ ਜਿੰਦਾਂ ਸਿੱਖਾਂ ਦੇ ਪਟਾਕੇ ਚਲਾਏ ਗਏ, ਘਰਾਂ, ਫੈਕਟਰੀਆਂ, ਗੁਰਦੁਆਰਿਆਂ ਨੂੰ ਅੱਗਾਂ ਲਾ - ਲਾ ਸਾੜਿਆ ਗਿਆ । ਸਿੱਖ ਬੀਬੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ, ਪੱਤਾਂ ਲੁੱਟੀਆਂ ਗਈਆਂ, ਗੋਦੀਆਂ ਚੋਂ ਖੋਹ - ਖੋਹਕੇ ਬੱਚੇ ਪਟਕਾ - ਪਟਕਾ ਮਾਰੇ ਗਏ, ਦੀਆਂ ਇੰਟਰਵੀਊਆਂ ਅੱਜ ਵੀ ਜਦੋਂ ਸੁਣਦੇ ਹਾਂ, ਤਾਂ ਸਾਹ ਰੁੱਕ ਜਾਂਦੇ ਹਨ, ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਹਿਰਦਾ ਫੱਟਣ ਨੂੰ ਆਉਂਦਾ ਹੈ । ਕਈ ਦਿਨ ਸਿੱਖਾਂ ਦੀਆਂ ਲਾਸ਼ਾਂ ਨੂੰ ਕੁੱਤੇ ਖਾਦੇ ਰਹੇ, ਗਿਰਝਾਂ, ਕਾਵਾਂ ਰੱਜ - ਰੱਜ ਖਾਧਾ ਦੀਆਂ ਤਸਵੀਰਾਂ ਅੱਜ ਵੀ ਉਸ ਸਮਾਜ, ਉਸ ਨਿਆਂਕਾਰੀ ਪ੍ਰਣਾਲੀ, ਉਸ ਸਰਬ ਸਾਂਝਾ, ਧਰਮ ਨਿਰਪੱਖਤਾ ਦਾ ਫਰੇਬ ਕਰਨ ਵਾਲਿਆਂ ਦੇ ਮੱਥੇ ਕਿੱਤੇ ਕਲੰਕ ਤਾਂ ਨਹੀਂ ? ਸੁਕੀਰਤ ਜੀ, ਇਹ ਤੁਸੀਂ ਆਪਣੀ ਆਤਮਾਂ ਤੋਂ ਪੁੱਛਣਾ !
ਇੱਕ ਗੱਲ ਹੋਰ ਅੱਜ 1 ਅਪ੍ਰੈਲ 2012 ਨੂੰ ਸੀ. ਬੀ. ਆਈ. ਦੀ ਰਿਪੋਰਟ ਮੁਤਾਬਿਕ ਭਾਰਤ ਦੀ ਸੁਰੱਖਿਆ ਪ੍ਰਣਾਲੀ ਨੂੰ ਕਲੰਕਤ ਕਰ ਗਈ ਹੈ । ਜੋ 1984 ਨੂੰ ਸਿੱਖਾਂ ਦੇ ਕਤਲੇਆਮ ਦੀ ਜੁੰਮੇਵਾਰੀ ਸਟੇਟ ਦੀਆਂ ਪੁਲੀਸ ਅਕੈਡਮੀਆਂ ਦੇ ਜੁੰਮੇ ਪਾਈ ਗਈ ਹੈ ਕਿ ਪੁਲਿਸ ਮੂਕ ਦਰਸ਼ਕ ਬਣਕੇ ਇਹ ਸਭ ਕੁੱਝ ਦੇਖਦੀ ਰਹੀ । ਹੈਰਾਨਗੀ ਤਾਂ ਅੱਜ ਤੁਹਾਨੂੰ ਵੀ ਹੋਵੇਗੀ ਅਤੇ ਬਾਕੀ ਸਭ 121 ਕ੍ਰੋੜ ਭਾਰਤੀਆਂ ਨੂੰ ਸੀ. ਬੀ. ਆਈ. ਦੀ ਇਸ ਅਹਿਮਕਤਾ ਦਾ ਵੀ ਅੰਦਾਜਾ ਲੱਗ ਜਾਣਾ ਚਾਹੀਦਾ ਹੈ ਕਿ 28 ਸਾਲ ਬਾਅਦ ਵੀ ਇਨ੍ਹਾਂ ਦੀ ਇਹ ਕਿਹੜੀ ਖੋਜ ਜਾਂ ਕਿਹੜੇ ਗੁਪਤਚਰ ਤਰੀਕੇ ਨੇ ਇਹ ਸਾਬਤ ਕੀਤਾ ਹੈ ਕਿ ਪੁਲਿਸ ਮੂਕ ਦਰਸ਼ਕ ਬਣਕੇ ਵੇਖਦੀ ਰਹੀ । ਬਸ, ਅਸਲ ਦੁੱਖਦਾਈ ਗੱਲ ਇਹੋ ਹੀ ਹੈ ਕਿ ਭਲਾ ਇਨ੍ਹਾਂ ਭੱਦਰਪੁਰਸ਼ਾਂ ਨੂੰ ਕੋਈ ਪੁੱਛੇ ਕਿ ਇਹ ਗੱਲ ਕਹਿਣ ਨੂੰ ਸੀ. ਬੀ. ਆਈ. ਨੂੰ 28 ਸਾਲ ਕਿਉਂ ਲੱਗੇ ? ਇਹ ਤਾਂ ਕੋਈ ਮੂਰਖ ਤੋਂ ਮੂਰਖ ਵੀ ਸਮਝ ਸਕਦਾ ਹੈ ਕਿ ਪੁਲਿਸ ਸ਼ਰੇਆਮ ਸਾਹਮਣੇ ਖੜ੍ਹਕੇ ਹਯੂਮ ਤੋਂ ਸਿੱਖਾਂ ਨੂੰ ਮਰਵਾਉਂਦੀ ਸੀ, ਕੋਈ ਬਚਣ ਲਈ ਭੱਜਕੇ ਆਉਂਦਾ ਸੀ ਤਾਂ ਡਾਂਗਾਂ ਮਾਰਕੇ ਮੂਹਰਿਓ ਭਜਾਕੇ ਫਿਰ ਹਯੂਮ (ਹਿੰਦੂਆਂ ਦੇ ਇਕੱਠ) ਦੇ ਸਾਹਮਣੇ ਕਰਦੀ ਸੀ, ਅਗਰ ਕੋਈ ਬਚ ਬਚਾਕੇ ਜਾਂ ਪੁਲਿਸ ਦੀ ਰੱਖਿਆ ਦੀ ਮਦਦ ਲੈਣ ਜਾਂ ਰਿਪੋਰਟ ਦਰਜ ਕਰਵਾਉਣ ਲਈ ਗਿਆ ਤਾਂ ਪੁਲਿਸ ਸਟੇਸ਼ਨਾਂ ਤੇ ਕੋਈ ਵੀ ਰਿਪੋਰਟ ਦਰਜ ਨਾ ਕਰਨਾ, ਸਗੋਂ ਝਿੜਕਾਂ, ਗੰਦੀਆਂ ਗਾਲ੍ਹਾਂ ਅਤੇ ਧੱਕੇ ਮਾਰਕੇ ਥਾਣਿਆਂ ਚੋਂ ਬਾਹਰ ਕੱਢ ਦੇਣਾ ਅਤੇ ਮਰਨ ਲਈ ਮਜ਼ਬੂਰ ਕਰਨਾ ਦੀਆਂ ਰਿਪੋਰਟਾਂ ਜੋ ਅੱਜ ਤੁਸੀਂ ਉਨ੍ਹਾਂ ਬਚ ਗਈਆਂ ਵਿਧਵਾਵਾਂ ਸਿੱਖ ਬੀਬੀਆਂ ਤੋਂ ਸੁਣ ਸਕਦੇ ਹੋ । ਕਈ ਐਸੇ ਗਵਾਹ ਜੋ ਪਿਛਲੇ ਕੁੱਝ ਸਾਲਾਂ ਵਿੱਚ ਗੁਜਰ ਚੁੱਕੇ ਹਨ, ਜਿਨ੍ਹਾਂ ਹਮੇਸ਼ਾਂ ਕੁਰਲਾ - ਕੁਰਲਾ, ਦੁਹਾਈਆਂ ਪਾ - ਪਾ ਆਪਣੀਆਂ ਗੁਆਹੀਆਂ ਦਰਜ ਕਰਵਾਈਆਂ ਸਨ । ਉਨ੍ਹਾਂ ਦੀ ਕੋਈ ਸੁਣਾਈ ਨਾ ਹੋਣਾ, ਸੀ. ਬੀ. ਆਈ. (ਛਭੀ) ਦੀ ਇਸ ਕਾਰਬਾਈ ਨਾਲ ਇਸ ਸੰਸਥਾ ਨੂੰ ਕੋਈ ਧੱਬਾ ਤਾਂ ਨਹੀਂ ਲੱਗੇਗਾ ? ਕੀ ਪੁਲੀਸ ਦੀ ਸੁਰੱਖਿਆ ਉਦੋਂ ਹੀ ਦੋਸ਼ੀ ਨਹੀਂ ਸੀ ? ਇਹਨੂੰ ਵਿਚਾਰੋ ! ਹੁਣ ਇਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਕਿਹੜੀਆਂ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ । ਚਲੋ, ਹੁਣ ਹੀ ਉਨ੍ਹਾਂ ਵਿਧਵਾਵਾਂ ਨੂੰ ਨਿਆਂ ਦਿਵਾ ਦੇਵੋ, ਜਿਹੜੇ ਉਸ ਸਮੇਂ ਜੁੰਮੇਵਾਰ ਅਫਸਰ ਸਨ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ’ਚ ਸੀ. ਬੀ. ਆਈ. ਹੁਣ ਹੀ ਖੜ੍ਹਿਆਂ ਕਰੇ । ਸਿੱਖ ਹਿਰਦਿਆਂ ਤੇ ਮੱਲ੍ਹਮ ਲਗਾਈ ਜਾ ਸਕਦੀ ਹੈ !!!
ਬੇਗੁਨਾਹ ਕਿਸੇ ਦਾ ਵੀ ਕਤਲ ਹੋਣਾ ਕੁਦਰਤ ਦੇ ਨਿਯਮਾਂ ਅਨਕੂਲ ਕਤਹੀ ਮਨਜ਼ੂਰ ਨਹੀਂ ਹੈ । ਸਿੱਖ ਧਾਰਮਿਕ ਆਗੂਆਂ ਜਾਂ ਮੁਖੀਆਂ ਕਦੇ ਵੀ ਐਸਾ ਨਹੀਂ ਕਿਹਾ ਅਤੇ ਨਾ ਹੀ ਪੜ੍ਹਿਆ ਗਿਆ ਕਿ ਕਿਸੇ ਦੇ ਮਰਨ ਤੇ ਸਿੱਖਾਂ ਨੂੰ ਬਹੁਤ ਖੁਸ਼ੀ ਹੋਈ ਤੇ ਇਨ੍ਹਾਂ ਭੰਗੜੇ ਪਾਏ ਅਤੇ ਗਲੀਆਂ ਬਜ਼ਾਰਾਂ ’ਚ ਇਨ੍ਹਾਂ ਲੱਡੂ ਵੰਡੇ ਹੋਣ । ਹਾਂ, ਇੱਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਵਿੱਚ ਹਿੰਦੂਆਂ ਜੂਨ 1984 ਦੇ ਅਟੈਕ ਤੋਂ ਬਾਅਦ ਇਹ ਕੰਮ ਕੀਤਾ ਜੋ ਇੱਕ ਨਿਹਾਇਤ ਨਿੰਦਣਯੋਗ ਅਤੇ ਅਤਿ ਘਿਰਣਤ ਕਾਰਾ ਹੈ ।
ਸਤਿਕਾਰਯੋਗ ਸੁਕੀਰਤ ਜੀ, ਅਗਰ ਕਿਤੇ ਥੋੜੀ ਬਹੁਤੀ ਤਿਨਕਾ ਭਰ ਵੀ ਕੋਈ ਹੈ ਇਨਸਾਨੀਅਤ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਮੰਨ ਲਉ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਹ ਕਹਿਕੇ ਰਹਿਮ ਦੀ ਅਪੀਲ ਠੁਕਰਾਈ ਹੈ ਕਿ ਮੈਨੂੰ ਹਿੰਦੋਸਤਾਨੀ ਸੰਵਿਧਾਨ ਤੇ ਵਿਸ਼ਵਾਸ਼ ਨਹੀਂ ਰਿਹਾ ਅਤੇ ਮੈਂ ਇਨ੍ਹਾਂ ਤੋਂ ਜਾਨ ਦੀ ਭੀਖ ਨਹੀਂ ਮੰਗਾਂਗਾ ? ਆਖਿਰ ਕਿਉਂ ?
ਤੁਸੀਂ ਹਰ ਸਾਲ, ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਰਾਵਣ ਦਾ ਪੁਤਲਾ ਬਣਾਕੇ ਦਸਹਿਰਾ ਮਨਾਉਂਦੇ ਹੋ, ਦੱਸੋ ਸਾਬਤ ਕੀ ਕਰਨਾ ਚਾਹੁੰਦੇ ਹੋ ? 4 ਵੇਦਾਂ, 6 ਸਿਮ੍ਰਤੀਆਂ ਦੇ ਗਿਆਤਾ, ਦਸਾਂ ਸਿਰਾਂ ਦਾ ਗਿਆਨ ਰੱਖਣ ਵਾਲੇ ਰਾਵਣ ਦੀ ਨਾਭੀ ਵਿੱਚ ‘ਰਾਮ ਤੀਰ’ ਮਾਰਕੇ ਜ਼ੁਲਮ ਦਾ ਨਾਸ ਕਰਨਾ ਚਾਹੁੰਦੇ ਹੋ ? ਜਾਂ ਇੱਕ ਵਹਿਸ਼ੀ, ਦਰਿੰਦੇ, ਕਾਤਲ, ਧਾੜਵੀ ਜੋ ਲੋਕਾਂ ਦੀਆਂ ਬਹੁ - ਬੇਟੀਆਂ ਨੂੰ ਚੁੱਕ ਲੈ ਜਾਂਦਾ ਹੈ, ਨੂੰ ਗੁੰਡਾ - ਬਦਮਾਸ਼ ਦੱਸਣਾ ਚਾਹੁੰਦੇ ਹੋ ਜਾਂ ਵੇਦਾਂ ਦਾ ਗਿਆਤਾ ?
ਰਾਵਣ ਨੂੰ ਮਾਰਨਾ ਕੋਈ ਪਾਪ ਨਹੀਂ, ਕੰਸ਼ ਨੂੰ ਮਾਰਨਾ ਕੋਈ ਪਾਪ ਨਹੀਂ, ਹਰਨਾਖਸ਼ ਨੂੰ ਮਾਰਨਾ ਕੋਈ ਪਾਪ ਨਹੀਂ, ਮੱਸਾ ਰੰਗੜ ਨੂੰ ਮਾਰਨਾ ਕੋਈ ਪਾਪ ਨਹੀਂ, ਜਨਰਲ ਡਾਇਰ ਨੂੰ ਮਾਰਨਾ ਕੋਈ ਪਾਪ ਨਹੀਂ ਤਾਂ ਬੇਅੰਤ ਸਿੰਘ ਜਾਂ ਇੰਦਰਾ ਗਾਂਧੀ ਦੇ ਮਰਨ ਤੇ ਨਿਹੱਕੇ ਬੇਕਸੂਰੇ ਲੋਕਾਂ ਨੂੰ ਮਾਰਨਾ ਕਿੱਥੋਂ ਤੱਕ ਜਾਇਜ ਹੈ ?
ਸ੍ਰ: ਬਲਵੰਤ ਸਿੰਘ ਰਾਜੋਆਣਾ ਰਹਿਮ ਦੀ ਅਪੀਲ ਕਰਦਾ ਵੀ ਕਿਉਂ ? ਅਦਾਲਤ ਵਲੋਂ ਭੁਗਤ ਰਿਹਾ ਸ੍ਰਕਾਰੀ ਵਕੀਲ ਰਾਜਨ ਮਲਹੋਤਰਾ ਜਾਅਲੀ ਜਿਸਨੇ 11 ਸਾਲ ਕੇਸ ਲੜਿਆ, ਪੰਜ ਜੱਜਾਂ ਦੀਆਂ ਤਬਦੀਲੀਆਂ ਹੋਈਆਂ ਅਤੇ ਕਿਸੇ ਵੀ ਜੱਜ ਨੂੰ ਇਸ ਜਾਅਲੀ ਵਕੀਲ ਤੇ ਸ਼ੱਕ ਨਾ ਹੋਇਆ । ਸ੍ਰੀ ਮਾਨ ਸੁਕੀਰਤ ਜੀ, ਦੱਸੋ ਅਗਰ ਸ੍ਰ: ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਂਦੀ ਤਾਂ ਸੀ. ਬੀ. ਆਈ. ਨੂੰ ਵੀ ਨਹੀਂ ਪਤਾ ਕਿ ਇਹ ਸ੍ਰਕਾਰੀ ਵਕੀਲ ਕੌਣ ਸੀ ? ਮਾਨਯੋਗ ਪੰਜ ਜੱਜਾਂ ਨੂੰ ਵੀ ਨਹੀਂ ਪਤਾ ਕਿ ਉਹ ਸ੍ਰਕਾਰੀ ਵਕੀਲ ਕੌਣ ਸੀ ? ਹੁਣ ਦੱਸੋ ਅਗਰ ਭਾਈ ਬਲਵੰਤ ਸਿੰਘ ਨਾਲ ਇਹ ਕੁੱਝ ਵਾਪਰ ਗਿਆ ਹੁੰਦਾ ਤਾਂ ਸਜ੍ਹਾ ਕਿੰਨ੍ਹਾਂ ਨੂੰ ਮਿਲਣੀ ਚਾਹੀਦੀ ਹੈ ? ਇਹ ਖਬਰ ‘ਸਪੋਕਸਮੈਨ’ ਦੀ ਜ਼ੁਬਾਨੀ ਹੈ ।
ਅਗਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਸਿੱਖ ਕੌਮ ਅਵਾਜ਼ ਉਠਾਉਂਦੀ ਹੈ, ਉਹ ਉਹਦੇ ਲਈ ਵਕੀਲ ਕਰਦੀ ਹੈ, ਅਪੀਲ ਕਰਦੀ, ਕੋਈ ਪ੍ਰੋਟੈਸਟ ਜਾਂ ਮੁਜ਼ਾਹਰਾ ਕਰਦੀ ਹੈ ਤਾਂ ਇਹ ਇੱਕ ਅਦਾਲਤੀ ਕਾਰਬਾਈ ਹੈ, ਅਗਰ ਅਮਨ - ਅਮਾਨ ਨਾਲ ਉਹ ਪ੍ਰੋਟੈਸਟ 28.03.2012 ਨੂੰ ਸਿਰੇ ਵੀ ਚੜ੍ਹ ਜਾਂਦਾ ਹੈ, ਕੋਈ ਵੀ ਅਣਸੁਖਾਵੀਂ ਘਟਨਾ ਵੀ ਨਹੀਂ ਵਾਪਰਦੀ, ਕਿੱਡੀ ਹੈਰਾਨਗੀ ਦੀ ਗੱਲ ਹੈ, ਜੋ ਮੇਰੀ ਸਮਝੋ ਬਾਹਰ ਹੈ, ਫਿਰ ਇਹ ਸ਼ਿਵ ਸੈਨਾ ਵਾਲਿਆਂ ਦੇ ਢਿੱਡ ਪੀੜ ਕਿਉਂ ਪੈਂਦੀ ਹੈ ? ਉਹ ਦੂਸਰੇ ਦਿਨ ਸ੍ਰ: ਬਲਵੰਤ ਸਿੰਘ ਰਾਜੋਆਣਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਣ ਲਈ ਸੱਦਾ ਦਿੰਦੀ ਹੈ ਤੇ ਗੁਰਦਾਸਪੁਰ ਵਿੱਚ ਹੁੱਲੜਬਾਜ਼ੀ ਕਰਦੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਭੜਕਾਉਂਦੇ ਹਨ, ਜੋ ਫਿਰ ਵੀ ਅਮਨ - ਅਮਾਨ ਨਾਲ ਹੀ ਪੁਲੀਸ ਨਾਲ ਪੇਸ਼ ਆਉਂਦੇ ਹਨ, ਫਿਰ ਪਤਾ ਨਹੀਂ ਲੱਗਦਾ ਪੁਲਿਸ ਅਤੇ ਸ਼ਿਵ ਸੈਨਾ ਦੀ ਮਿਲੀਭੁਗਤ ਨਾਲ ਗੋਲੀਆਂ ਚਲਾ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਹੈ, ਜਿਹਦੇ ਵਿੱਚ ਸ੍ਰ: ਜਸਪਾਲ ਸਿੰਘ (18 ਸਾਲ) ਅਤੇ ਸ੍ਰ: ਰਣਜੀਤ ਸਿੰਘ (17 ਸਾਲ) ਨੂੰ ਗੋਲੀਆਂ ਲੱਗਦੀਆਂ ਹਨ । ਸ੍ਰ: ਜਸਪਾਲ ਸਿੰਘ ਹਸਪਤਾਲ ਪਹੁੰਚਕੇ ਦਮ ਤੋੜ ਜਾਂਦਾ ਹੈ ਅਤੇ ਸ੍ਰ: ਰਣਜੀਤ ਸਿੰਘ ਇਸ ਵਕਤ ਆਈ. ਸੀ. ਯੂ. ਵਿੱਚ ਦਾਖਿਲ ਹੈ । ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਗੱਲ ਦਾ ਵੀ ਦੁੱਖ ਹੋਵੇਗਾ ਕਿ ਸਿੱਖ ਕੌਮ ਸ੍ਰ: ਜਸਪਾਲ ਸਿੰਘ ਨੂੰ ‘ਸ਼ਹੀਦ’ ਮੰਨੇਗੀ, ਉਸਨੂੰ ਸਤਿਕਾਰ ਦੇਵੇਗੀ ਅਤੇ ਇਸ ਦੇ ਜਾਣ ਨਾਲ ਮਨੁੱਖਤਾ ਨੂੰ ਦੁੱਖ ਹੋਵੇਗਾ, ਐਪਰ ਤੁਹਾਡੀ ਸੋਚ ਤੇ ਸਾਨੂੰ ਅਫਸੋਸ ਹੋਵੇਗਾ ।
ਏਥੇ ਹੀ ਬੱਸ ਨਹੀਂ ਸ਼ਿਵ ਸੈਨਿਕ ਇੱਕ ਸਿੱਖ ਦੇ ਸਿਰੋਂ ਲਾਈ ਕੇਸਰੀ ਦਸਤਾਰ ਨੂੰ ਠੁੱਡੇ ਮਾਰਦੇ ਹਨ ਤੇ ਫਿਰ ਉਸਨੂੰ ਅੱਗ ਲਾ ਕੇ ਸਾੜਦੇ ਹਨ ਤੇ ਨਾਲ ‘ਹਰ ਹਰ ਮਹਾਂਦੇਵ’, ‘ਜੋ ਹਮਸੇ ਟਰਕਾਏਗਾ ਚੂਰ - ਚੂਰ ਹੋ ਜਾਏਗਾ’ ਦੇ ਨਾਹਰੇ ਲਾਉਂਦੇ ਹਨ । ਸ੍ਰੀ ਮਾਨ ਸੁਕੀਰਤ ਜੀ, ਹੁਣ ਦੱਸੋ ਇਨ੍ਹਾਂ ਤੇ ਸ਼ਾਂਤੀ ਭੰਗ ਕਰਨ ਤੇ ਦੂਸਰੇ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਕਿਹੜੇ ਸੰਵਿਧਾਨ ਅਧੀਨ ਤੇ ਕਦੋਂ ਲਾ ਕੇ ਸਿੱਖਾਂ ਨੂੰ ਇਨਸਾਫ ਦਿਵਾਓਗੇ ?
ਸਵਾਲ ਇਹ ਨਹੀਂ ਕਿ ਰਾਜੋਆਣਾ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਉਮਰ ਕੈਦ ? ਸਵਾਲ ਇਹ ਵੀ ਨਹੀਂ ਕਿ ਫਾਂਸੀ ਦੀ ਸਜ਼ਾ ਸਾਡੇ ਵਿਧਾਨ ਵਿੱਚੋਂ ਖਾਰਜ ਹੋ ਜਾਣੀ ਚਾਹੀਦੀ ਹੈ ਜਾਂ ਨਹੀਂ ? ਪਹਿਲਾ ਸਵਾਲ ਅਦਾਲਤਾਂ ਲਈ ਹੈ, ਜੋ ਏਸੇ ਕੰਮ ਲਈ ਬਣੀਆਂ ਹਨ ਅਤੇ ਦੂਜਾ ਸਵਾਲ ਵਿਧਾਨਕਾਰਾਂ ਲਈ ਹੈ, ਜਿਨ੍ਹਾਂ ਨੂੰ ਦੇਰ - ਸਵੇਰ ਇਹ ਫੈਸਲਾ ਕਰਨਾ ਹੀ ਪੈਣਾ ਹੈ ਕਿ ਕੀ ਕਾਨੂੰਨ ਕੋਲ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਹੋਣਾ ਵੀ ਚਾਹੀਦਾ ਹੈ ਜਾਂ ਨਹੀਂ ਪਰ ਜੋ ਕੁੱਝ ਲੰਘੇ ਹਫਤੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਉਸਨੂੰ ਇਨ੍ਹਾਂ ਸਵਾਲਾਂ ਦੇ ਪਰਦੇ ਹੇਠ ਹੂੰਝ ਕੇ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਨਾ ਕਰੀਏ ।
ਵੀਰ ਸੁਕੀਰਤ ਜੀਓ, ਅਗਰ ਤੁਹਾਡੇ ਕੋਲ ਕੋਈ ਸਵਾਲ ਹੀ ਨਹੀਂ ਹੈ, ਤਾਂ ਫਿਰ ਐਡਾ ਵੱਡਾ ਝੱਖ ਕਿਉਂ ਮਾਰਦੇ ਹੋ ?
ਸੁਕੀਰਤ ਜੀ, ਤੁਹਾਡੀ ਜਾਣਕਾਰੀ ਲਈ ਉਸ ਸਨਸਨੀ ਭਰੀ ਨਿਊਜ਼ ਨੂੰ ਛਾਪਣ ਜਾ ਰਹੇ ਹਾਂ, ਜੋ ‘ਸਪੋਕਸਮੈਨ’ ਦੇ 28 ਮਾਰਚ 2012 ਦੇ ਪੰਜਾਬ ਸੈਕਸ਼ਨ ਦੇ ਪੰਨਾ 3 ਤੇ ਛਾਪੀ ਗਈ । ਜੋ ਕੁੱਝ ਇਸ ਤਰ੍ਹਾਂ ਹੈ :-
ਵਕੀਲ ਦੇ ਪੈਰਵੀ ਕਰਨ 'ਤੇ ਇਤਰਾਜ਼ ਕਰਦੀ ਅਰਜ਼ੀ ਤੇ ਸੀ. ਬੀ. ਆਈ. ਨੂੰ ਨੋਟਿਸ
ਚੰਡੀਗੜ੍ਹ 27 ਮਾਰਚ (ਸੁਰਜੀਤ ਸਿੰਘ ਸੱਤੀ) :- ਭਾਈ ਬਲਵੰਤ ਸਿੰਘ ਰਾਜੋਆਣਾ ਜਿਸ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦਾ ਸਾਹਮਣਾ ਕਰ ਰਹੇ ਹਨ, ਉਸੇ ਕੇਸ ਵਿੱਚ ਸੀ. ਬੀ. ਆਈ. ਵਲੋਂ ਕੀਤੀ ਗਈ ਪੈਰਵੀ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਇਸੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸ਼ਮਸ਼ੇਰ ਸਿੰਘ ਨੇ ਅਰਜੀ ਦਾਖਿਲ ਕਰ ਕੇ ਫੈਸਲੇ ਨੂੰ ਗੈਰ ਵਾਜਬ ਕਰਾਰ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਆਪਣੀ ਰਿਹਾਈ ਲਈ ਫਰਿਆਦ ਕੀਤੀ ਹੈ । ਸ਼ਮਸ਼ੇਰ ਸਿੰਘ ਵਲੋਂ ਉਸ ਦੇ ਵਕੀਲਾਂ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਐਡਵੋਕੇਟ ਅਰਵਿੰਦ ਠਾਕੁਰ ਨੇ ਇਹ ਅਰਜ਼ੀ ਦਾਖਿਲ ਕੀਤੀ ਹੈ ਅਤੇ ਵਧੀਕ ਸੈਸ਼ਨ ਜਜ ਸ਼ਾਲੀਨੀ ਨਾਗਪਾਲ ਨੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰ ਕੇ 30 ਮਾਰਚ ਤੱਕ ਜਵਾਬ ਦਾਖਿਲ ਕਰਨ ਲਈ ਕਿਹਾ ਹੈ । ਇਸ ਅਰਜ਼ੀ ਨਾਲ ਬੇਅੰਤ ਸਿੰਘ ਕਤਲ ਕੇਸ ਵਿੱਚ ਅੱਜ ਦੀ ਸਥਿਤੀ ਮੁਤਾਬਿਕ ਨਵਾਂ ਮੌੜ ਆਉਂਦਾ ਵਿਖਾਈ ਦੇ ਰਿਹਾ ਹੈ । ਜੇ ਸ਼ਮਸ਼ੇਰ ਸਿੰਘ ਰਿਹਾਅ ਹੁੰਦਾ ਹੈ ਤਾਂ ਉਸ ਦੇ ਸਾਰੇ ਸਹਿ ਦੋਸ਼ੀਆਂ ਨੂੰ ਵੀ ਰਾਹਤ ਮਿਲ ਸਕਦੀ ਹੈ । ਇਹ ਸਭ ਕੁੱਝ ਭਵਿੱਖ ਦੇ ਗਰਭ ਵਿੱਚ ਹੈ, ਸਿਰਫ ਕਿਆਸ - ਅਰਾਈਆਂ ਹੀ ਹਨ । ਸ਼ਮਸ਼ੇਰ ਸਿੰਘ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ ਬਰੀ ਹੋਏ ਮੁਹਾਲੀ ਦੇ ਨਵਜੋਤ ਸਿੰਘ ਦੇ ਪਿਤਾ ਤਰਲੋਕ ਸਿੰਘ ਨੇ ਸੀ. ਬੀ. ਆਈ. ਕੋਲੋਂ ਆਰ. ਟੀ. ਆਈ. ਤਹਿਤ ਜਾਣਕਾਰੀ ਮੰਗੀ ਸੀ ਕਿ ਕੀ ਸੀ. ਬੀ. ਆਈ. ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਪੈਰਵੀ ਕਰਨ ਲਈ ਐਡਵੋਕੇਟ ਰਾਜਨ ਮਲਹੋਤਰਾ ਨੂੰ ਵਕੀਲ ਕੀਤਾ ਸੀ । ਇਸ ਦੇ ਜਵਾਬ ਵਿੱਚ ਦਿੱਲੀ ਸੀ. ਬੀ. ਆਈ. ਦੇ ਡੀ. ਆਈ. ਜੀ. ਅਸੋਕ ਤਿਵਾਰੀ ਵਲੋਂ ਕਿਹਾ ਗਿਆ ਸੀ ਕਿ ਰਾਜਨ ਮਲਹੋਤਰਾ ਨੂੰ ਸੀ. ਬੀ. ਆਈ. ਦਾ ਵਕੀਲ ਨਹੀਂ ਸੀ ਥਾਪਿਆ ਗਿਆ । ਇਸ ਤੱਥ ਦਾ ਹਵਾਲਾ ਦਿੰਦਿਆਂ ਸ਼ਮਸ਼ੇਰ ਸਿੰਘ ਦੀ ਅਰਜ਼ੀ ਰਾਹੀਂ ਅਦਾਲਤ ਨੂੰ ਫਰਿਆਦ ਕੀਤੀ ਗਈ ਹੈ ਕਿ ਰਾਜਨ ਮਲਹੋਤਰਾ ਬੇਅੰਤ ਸਿੰਘ ਕਤਲ ਕੇਸ ਵਿੱਚ ਸੀ. ਬੀ. ਆਈ. ਵਲੋਂ ਪੇਸ਼ ਹੁੰਦਾ ਰਿਹਾ ਹੈ । ਅਦਾਲਤ ਨੂੰ ਧੋਖੇ ਵਿੱਚ ਰੱਖਿਆ ਗਿਆ । ਰਾਜਨ ਮਲਹੋਤਰਾ ਨੇ ਸੀ. ਬੀ. ਆਈ ਦੇ ਦੂਜੇ ਵਕੀਲਾਂ ਐਸ. ਕੇ. ਸਕਸੈਨਾ ਅਤੇ ਆਰ. ਕੇ. ਹਾਂਡਾ ਨਾਲ ਮਿਲੀਭੁਗਤ ਕਰਕੇ ਇਸ ਮਾਮਲੇ ਵਿੱਚ ਪੈਰਵੀ ਕੀਤੀ । ਰਾਜਨ ਮਲਹੋਤਰਾ ਨੂੰ ਗੈਰ ਅਧਿਕਾਰਤ ਵਕੀਲ ਕਰਾਰ ਦਿੰਦਿਆਂ ਅਰਜ਼ੀ ਵਿੱਚ ਦੋਸ਼ ਲਗਾਇਆ ਗਿਆ ਕਿ ਇਹ ਵੱਡਾ ਧੋਖਾ ਹੈ ਅਤੇ ਜੇ ਇਸ ਧੋਖੇ ਨਾਲ ਮਾਮਲੇ ਦੀ ਪੈਰਵੀ ਹੋਈ ਹੈ ਤਾਂ ਇਸ ਪੈਰਵੀ ਤੋਂ ਆਇਆ ਫੈਸਲਾ ਆਪਣੇ ਆਪ ਵਿੱਚ ਗੈਰ ਵਾਜਬ ਬਣ ਜਾਂਦਾ ਹੈ, ਲਿਹਾਜਾ ਉਸ ਦੀ (ਸ਼ਮਸ਼ੇਰ ਸਿੰਘ) ਦੀ ਰਿਹਾਈ ਕੀਤੀ ਜਾਵੇ ਅਤੇ ਇਸ ਕਥਿਤ ਫਰਾਡ ਦੀ ਜਾਂਚ ਕੀਤੀ ਜਾਵੇ ਤੇ ਜਾਂਚ ਉਪ੍ਰੰਤ ਮਾਮਲੇ ਵਿੱਚ ਆਇਆ ਫੈਸਲਾ ਗੈਰ ਵਾਜਬ ਕਰਾਰ ਦਿੱਤਾ ਜਾਵੇ । ਅਦਾਲਤ ਨੇ ਇਸ ਅਰਜ਼ੀ ਤੇ ਮੰਗਲਵਾਰ ਸਵੇਰੇ ਬਹਿਸ ਲਈ ਸ਼ਮਸ਼ੇਰ ਸਿੰਘ ਦੇ ਵਕੀਲਾਂ ਨੂੰ ਬੁਲਾਇਆ ਅਤੇ ਫੈਸਲੇ ਲਈ ਦੁਪਹਿਰ ਬਾਅਦ ਦਾ ਸਮਾਂ ਤੈਅ ਕੀਤਾ । ਦੁਪਹਿਰ ਬਾਅਦ ਅਦਾਲਤ ਨੇ ਅਰਜ਼ੀ ਤੇ ਸੀ. ਬੀ. ਆਈ. ਨੂੰ 30 ਮਾਰਚ ਦਾ ਨੋਟਿਸ ਜਾਰੀ ਕਰ ਦਿੱਤਾ ਹੈ । ਵਕੀਲ ਅਮਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਸੀ. ਬੀ. ਆਈ. ਦੇ ਮਾਮਲਿਆਂ ਵਿੱਚ ਵਿਸ਼ੇਸ਼ ਸ੍ਰਕਾਰੀ ਵਕੀਲ ਹੀ ਪੈਰਵੀ ਕਰ ਸਕਦਾ ਹੈ, ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਅਤੇ ਇਸ ਰੂਲਿੰਗ ਦਾ ਹਵਾਲਾ ਅੱਜ ਦੀ ਅਰਜ਼ੀ ਵਿੱਚ ਵੀ ਦਿੱਤਾ ਗਿਆ ਹੈ ।
ਉਪ੍ਰੋਕਤ ਲਿਖੀਆਂ ਲਾਇਨਾਂ ਦਾ ਜਵਾਬ ਇਹ ਹੈ, ਕਾਨੂੰਨ ਨੂੰ ਹਰੇਕ ਉਸ ਮੁਜ਼ਰਮ ਨੂੰ ਸਜਾ ਦੇਣੀ ਬਣਦੀ ਹੈ, ਜੋ ਦੋਸ਼ੀ ਪਾਇਆ ਜਾਂਦਾ ਹੈ । ਅਗਰ ਕਾਨੂੰਨ ਖੁੱਦ ਕਿਸੇ ਨਾਲ ਧੋਖਾ ਕਰਦਾ ਹੈ, ਪੱਖਪਾਤ ਕਰਦਾ, ਧੱਕਾ ਕਰਦਾ ਹੈ । ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਵੀ ਬਿਲਕੁਲ ਏਸੇ ਤਰ੍ਹਾਂ ਹੀ ਵਾਪਰਿਆ ਹੈ । ਸੰਨ 2002 ਵਿੱਚ ਪ੍ਰੋ: ਭੁੱਲਰ ਦੇ ਖਿਲਾਫ 133 ਗਵਾਹ ਭੁਗਤਦੇ ਹਨ, ਕੋਈ ਇੱਕ ਵੀ ਗਵਾਹ ਇਹ ਸਾਬਤ ਨਹੀਂ ਕਰ ਸਕਿਆ ਕਿ ਇਸ ਨੂੰ ਕਿਸੇ ਵਾਰਦਾਤ ਵਾਲੀ ਜਗ੍ਹਾ ਤੇ ਦੇਖਿਆ ਜਾਂ ਪਹਿਚਾਣਿਆ ਹੈ । ਤਿੰਨ ਜੱਜਾਂ ਦਾ ਬੈਂਚ, ਜਿਸ ਵਿੱਚ ਸ੍ਰੀ ਅਰਜੀਤ ਪਾਸਿਆਤ, ਸ੍ਰੀ ਬੀ. ਐਨ. ਅਗਰਵਾਲ ਅਤੇ ਸ੍ਰੀ ਐਮ. ਬੀ. ਸ਼ਾਹ ਬੈਠਦੇ ਹਨ । ਮੁੱਖ ਜੱਜ ਸ੍ਰੀ ਐਮ. ਬੀ. ਸ਼ਾਹ ਪ੍ਰੋ: ਭੁੱਲਰ ਨੂੰ ਨਿਰਦੋਸ਼ ਕਰਾਰ ਦਿੰਦੇ ਹਨ ਪਰ ਬਾਕੀ ਦੋਵੇਂ ਜੱਜ ਸਜਾ - ਏ - ਮੌਤ (ਫਾਂਸੀ) ਨਿਯੁੱਕਤ ਕਰਦੇ ਹਨ । ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੰਦੀ ਹੈ ।
ਮੈਂ ਅਸਲ ਮੁੱਦੇ ਵੱਲ ਆਵਾਂ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇਹ ਨਿੱਧੜਕ ਸੋਚ ਤੇ ਬੇਖੌਫਦਿਲੀ ਨੇ ਇੱਕ ਵਾਰ ਤਾਂ ਦੁਨੀਆਂ ਨੂੰ ਹਿਲਾਕੇ ਰੱਖ ਦਿੱਤਾ ਹੈ । ਫਾਂਸੀ ਦੇ ਰੱਸਿਆਂ ਨੂੰ ਚੁੰਮਣ ਵਾਲੇ ਪਹਿਲਾਂ ਵੀ ਬਹੁਤ ਸਨ, ਐਪਰ ਜਿਸ ਫਰਾਖਦਿਲੀ ਨਾਲ ਹਿੰਦੋਸਤਾਨੀ ਸੰਵਿਧਾਨ ਨੂੰ ਝੰਜੋੜਿਆ ਹੈ ਕਿ ਮੈਂ ਇਸ ਹਿੰਦੋਸਤਾਨੀ ਸੰਵਿਧਾਨ ਨੂੰ ਨਹੀਂ ਮੰਨਦਾ, ਫਿਰ ਮੈਂ ਇਸ ਤੋਂ ਜਾਨ ਬਚਾਈ ਲਈ ਰਹਿਮ ਦੀ ਅਪੀਲ ਕਿਉਂ ਕਰਾਂ ? ਜਿਸ ਨੇ ਸਿੱਖਾਂ ਨੂੰ ਕੋਈ ਨਿਆਂ ਦੇਣਾ ਹੀ ਨਹੀਂ !
ਦੂਜੀ ਗੱਲ ਜੋ ਸਰਬਉਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਵਲੋਂ ਖਾਲਸਾ ਰਾਜ ਦੇ ਪ੍ਰਤੀਕ ਕੇਸਰੀ ਨਿਸ਼ਾਨ ਝੁਲਾਏ ਜਾਣ ਤੋਂ ਸੁਕੀਰਤ ਜੀ ਬਹੁਤ ਦੁਖੇ, ਜੋ ਇਹ ਖੁੱਲ੍ਹੇ ਸ਼ਬਦਾਂ ’ਚ ਲਿਖ ਨਹੀਂ ਸਕੇ । ਸਿਰਫ ਐਵੇਂ ਐਨਕਾਂ ਦੇ ਸਾਇਜ ਹੀ ਨਾਪਦੇ ਰਹੇ । ਕੁੱਝ ਐਸੇ ਲੋਕਾਂ ਨੂੰ ਇਹ ਗੱਲ ਕਿਵੇਂ ਵੀ ਬਰਦਾਸ਼ਤ ਨਹੀਂ ਹੁੰਦੀ, ਜੋ ਸਿੱਖੀ ਦੀ ਚੜ੍ਹਦੀ ਕਲਾ ਜਾਂ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਹੋਣ ਜਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਹੇਠ ਇੱਕਮੁੱਠ ਹੋ ਕੇ ਪੰਜਾਬ ਦੀ ਸਦੀਵੀ ਸਮੱਸਿਆ ਦਾ ਹੱਲ ਲੱਭਣ ਲਈ ਲਾਮਵੰਧ ਹੋਣ । ਕਿਵੇਂ ਵੀ ਬਰਦਾਸ਼ਤ ਨਹੀਂ ।
ਵੀਰ ਜੀਓ, ਦਿਆਨਤਦਾਰੀ ਨਾਲ ਲਿਖਣਾ, ਛਾਪਣਾ, ਬੋਲਣਾ ਰੱਜਕੇ ਕਰੋ ਪਰ ਕੰਮ - ਸੇ - ਕੰਮ ਇਤਿਹਾਸ ਨੂੰ ਕਲੰਕਤ ਨਾ ਕਰੋ । ਇਹ ਚੰਗੇ ਜਾਂ ਵਧੀਆ ਲੇਖਕਾਂ ਦੇ ਜੁੰਮੇ ਨਹੀਂ ਆਉਂਦਾ ।
ਸੁਕੀਰਤ ਜੀ, ਕਿਹਨੂੰ ਨਹੀਂ ਪਤਾ ਕਿ ‘ਖਾਲਿਸਤਾਨ’ ਦੀ ਮੰਜ਼ਿਲ ਲਈ ਜੂਝਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ! ਸਾਨੂੰ ਇਹ ਵੀ ਪਤਾ ਹੈ, ਇਸਦੇ ਅਕੀਦੇ ਅਤੇ ਮੰਜ਼ਿਲ ਨੂੰ ਪਾਉਣ ਵਾਲਿਆਂ ਦੇ ਹੌਸਲੇ ਕਿੱਡੇ ਬੁਲੰਦ ਨੇ । ਅੱਜ ਘਰ - ਘਰ ਉਪਰ ਝੂਲਦੇ ਕੇਸਰੀ ਨਿਸ਼ਾਨ ਅਤੇ ਆਮ ਜਨਤਾ ਦੀ ਬੁਲੰਦ ਅਵਾਜ਼ ਨੇ ‘ਖਾਲਿਸਤਾਨ’ ਦੀ ਮੰਜ਼ਿਲ ਨੂੰ ਹੋਰ ਵੀ ਨੇੜੇ ਕਰ ਦਿੱਤਾ ਹੈ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਇੱਕ ਨਵੀਂ ਰੂਹ ਆਮ ਲੋਕਾਂ ਦੇ ਮਨਾਂ ਵਿੱਚ ਫੂਕ ਦਿੱਤੀ ਹੈ ।
ਧੋਖਿਆਂ, ਫਰੇਬੀਆਂ, ਮਕਾਰੀਆਂ, ਬੇਈਮਾਨੀਆਂ ਨਾਲ ‘ਗੁਰੂ ਨਾਨਕ ਦੇਵ ਜੀ’ ਦੀ ਸੋਚ ਦਾ ਕਦੇ ਵੀ ਤ੍ਰਿਸਕਾਰ ਨਹੀਂ ਕੀਤਾ ਜਾ ਸਕਦਾ, ਐਪਰ ਸਾਡੀ ਬਗਲ ’ਚ ਰਹਿਣ ਵਾਲਿਆਂ ਹਮੇਸ਼ਾਂ ਸਿੱਖੀ ਨੂੰ ਢਾਅ ਲਾਉਣ ਲਈ ਕਿੱਧਰੇ ਅਖੌਤੀ ਪਾਖੰਡੀ ਡੇਰਾਵਾਦ, ਸਾਧਵਾਦ ਵਿੱਚ ਵੰਡਣ, ਜਾਦੂ - ਟੂਣੇ, ਧਾਗੇ - ਤਵੀਜ਼, ਮੜ੍ਹੀਆਂ - ਮਸਾਣੀਆਂ, ਦੇ ਮੁਰੀਦ ਬਣਾਉਣ ਅਤੇ ਬੁੱਧੀ ਭ੍ਰਿਸ਼ਟ ਕਰਨ ਲਈ ਬਿਪਰਵਾਦੀ ਸੋਚ ਨੂੰ ਉਭਾਰਣ ਲਈ ਮੁੱਢ ਕਦੀਮਾਂ ਤੋਂ ਹੀ ਤਾਣ ਲਾਇਆ ਹੋਇਆ ਹੈ । ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਹਾਣੀ ਖਾਲਸੇ ਨੂੰ ਭ੍ਰਿਸ਼ਟ ਕਰਨ ਲਈ ਪੰਜਾਬ ਦੀ ਧਰਤ ਨੂੰ ਨਸ਼ਿਆਂ, ਅਫੀਮ, ਚਰਸ, ਭੰਗ, ਡੋਡਿਆਂ, ਪੋਸਤਾਂ ਤੇ ਹੋਰ ਅਨੇਕਾਂ ਕਿਸਮ ਦੀਆਂ ਜ਼ਹਿਰੀਲੀਆਂ ਦਵਾਈਆਂ ਨਾਲ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਤਬਾਹ ਕਰਨ ਦਾ ਜੁੰਮੇਵਾਰ ਕੌਣ ?

ਸੀ. ਬੀ. ਆਈ. ਦੀ ਰਿਪੋਰਟ

ਬੇਅੰਤ ਸਿੰਘ ਕੇਸ ਵਿੱਚ ਸੀ. ਬੀ. ਆਈ. ਦੀ ਪੈਰਵੀ ਉੱਤੇ ਉਂਗਲ ਚੁੱਕੀ

ਭੁੱਲਾਂ ਚੁੱਕਾਂ ਦੀ ਖਿਮਾਂ
ਆਪ ਦਾ ਸ਼ੁਭਚਿੰਤਕ
ਸਤਨਾਮ ਸਿੰਘ ਬੱਬਰ ਜਰਮਨੀ
ਆਪ ਦਾ ਸ਼ੁਭਚਿੰਤਕ
ਸਤਨਾਮ ਸਿੰਘ ਬੱਬਰ ਜਰਮਨੀ
ਇਸ ਵਿਸ਼ੇ ਬਾਬਤ ਆਪਣਾ ਪ੍ਰਤੀਕਰਮ ਭੇਜਣ ਲਈ ਈ-ਮੇਲ ਪਤਾ :
suhisaver@gmail.com
shivinder1@yahoo.com
suhisaver@gmail.com
shivinder1@yahoo.com
No comments:
Post a Comment