....

Sunday, April 15, 2012

ਆਹ ਦੇਖੋ ਜੀ ਸਰਕਾਰ ਪ੍ਰਸਤ ਲੈਫ ਜਨ. ਕੁਲਦੀਪ ਬਰਾੜ ਆਪਣੀਆਂ ਕਰਤੂਤਾਂ ਆਪੇ ਹੀ ਦੱਸੀ ਜਾਂਦਾ-

ਮੇਰੇ ਦਾਦੇ ਨੇ ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਅਤੇ ਮੇਰੇ ਪਿਤਾ ਜੀ ਨੇ ਬੱਬਰਾਂ ਨੂੰ ਟਿਕਾਣੇ ਲਾਇਆ   , ਤਿੰਨ ਪੁਸ਼ਤਾਂ ਤੋਂ ਅਸੀਂ ਸਰਕਾਰੀ ਚੇਲੇ ਰਹੇ ਹਾਂ, ਇਹ ਵੀ ਦੱਸ ਰਿਹਾ ਬਰਾੜ, ਕਹਿੰਦਾ ਕਰਤਾਰ ਸਿੰਘ ਸਰਾਭਾ ਦੇ ਸਾਥੀਆਂ ਨੂੰ ਚਤੁਰਾਈ ਨਾਲ ਫੜਾਉਣ ਅਤੇ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਬਦਲੇ ਅੰਗਰੇਜ਼ਾਂ ਨੇ ਬੜੀ ਵੱਡੀ ਜ਼ਗੀਰ ਦਾਨ ਕੀਤੀ ਸਾਨੂੰ। ਬੜੀ ਉਦਾਂ ਸੋਚਣ ਵਾਲੀ ਗਲ੍ਹ ਹੈ ਕਿ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਹਿੰਦੁਸਤਾਨ ਦੀ ਅਜ਼ਾਦੀ ਲਈ ਕੁਰਬਾਨੀ ਕੀਤੀ ਅਤੇ ਕੁਲਦੀਪ ਬਰਾੜ ਦਾ ਦਾਦਾ ਜਿਸ ਨੇ ਅੰਗਰੇਜ਼ਾਂ ਦੀ ਚਾਪਲੂਸੀ ਕਰਕੇ ਗੱਦਾਰੀ ਕੀਤੀ ਅੱਜ ਉਸ ਦਾ ਪੋਤਾ ਅੰਗਰੇਜ਼ੀ ਸਰਕਾਰ ਤੋਂ ਮੁੱਖ ਮੋੜ ਕੇ ਹਿੰਦੁਸਤਾਨੀ ਸਰਕਾਰ ਦੇ  ਸਰਕਾਰੀ ਸੋਹਲੇ ਗਾ ਰਿਹਾ। ਪਰ ਇੱਕ ਗਲ੍ਹ ਸਮਝ ਨਹੀਂ ਆਉਂਦੀ ਕਿ ਗੱਦਾਰ ਪੋਤਾ ਇੰਦਰਾ ਲਈ ਦੇਸ਼ ਭਗਤ ਕਿੱਦਾ ਹੋ ਗਿਆ? ਇਹ ਟਿੱਪਣੀ ਅਸੀਂ ਸਰਕਾਰੀ ਪੱਖ ਤੋਂ ਕਰ ਰਹੇ ਹਾਂ। ਕਿਉਂਕਿ ਸਿੱਖਾਂ ਲਈ ਤੇ ਇਹ ਗੱਦਾਰ ਹੀ ਹੈ। ਆਪਣੀ ਅਤੇ ਆਪਣੇ ਖਾਨਦਾਨ ਦੀਆਂ ਗੱਦਾਰੀਆਂ ਦੇ ਕਿੱਸੇ ਸੁਣਾਉਂਦਾ ਹੋਇਆ ਕੁਲਦੀਪ ਬਰਾੜ

ਜੂਨ 84 ਵਿੱਚ ਸ੍ਰੀ ਅਕਾਲ  ਤਖ਼ਤ ਸਾਹਿਬ ਉਪਰ  ਹਮਲਾਵਰ ਬਣਕੇ ਆਈਆਂ  ਭਾਰਤੀ ਫੌਜਾਂ ਦੀ ਅਗਵਾਈ ਕਰਨ ਵਾਲੇ  ਜਨਰਲ   ਬਰਾੜ ਦਾ ਖਾਨਦਾਨ  ਤਿੰਨ ਪੁਸ਼ਤਾਂ ਤੋਂ ਸਰਕਾਰ ਦਾ ਵਫਾਦਾਰ ਰਿਹਾ ਹੈ   ਸਰਕਾਰ ਭਲਾ ਅੰਗਰੇਜ਼ਾਂ ਦੀ ਰਹੀ ਜਾਂ ਭਾਰਤੀਆ ਦੀ ਪਰਿਵਾਰ ਬਰਾੜ ਪਰਿਵਾਰ ਨੇ  ਆਪਣੀ  ਪੂਰੀ ਵਫਾਦਾਰੀ ਨਿਭਾਈ ।  ਆਪਣੀ ਕਿਤਾਬ  ਸਾਕਾ ਨੀਲਾ ਤਾਰਾ ( ਲੈਫਟੀਨੈਂਟ  ਜਨਰਲ   ਕੁਲਦੀਪ ਸਿੰਘ ਬਰਾੜ )    ਦੇ ਮੁੱਖਬੰਦ ਵਿੱਚ   ਉਹ ਲਿਖਦੇ ਹਨ  ਮੇਰਾ ਜਨਮ 1934  ਵਿੱਚ  ਲਾਹੌਰ ਵਿੱਚ ਹੋਇਆ ਹੈ।  ਮੇਰੇ ਦਾਦਾ ਜੀ ਅੰਗਰੇਜ਼ਾਂ ਦੇ ਰਾਜ ਵਿੱਚ ਸੀ.ਆਈ.ਡੀ. ਦੀ ਬਰਾਂਚ ਵਿੱਚ ਕੰਮ ਕਰਦੇ ਸਨ । ਉਹਨਾਂ ਨੇ 1915 ਵਿੱਚ   ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ  ਬੜੀ ਚਤੁਰਾਈ  ਗ੍ਰਿਫ਼ਤਾਰ  ਕਰਵਾਇਆ, ਜਿਸ ਬਦਲੇ ਅੰਗਰੇਜ਼ ਸਰਕਾਰ  ਨੇ ਇਨਾਮ ਵਜੋਂ ਵੱਡੀ ਜਗੀਰ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ  ਉਸ ਸਮੇਂ ਦੇ ਲਾਹੌਰ ਦੇ ਡੀ ਸੀ ਖਾਨ ਸਾਹਿਬ ਦੇ ਨਾਲ ਸਰਕਾਰੀ  ਨੌਕਰੀ ਦਿੱਤੀ । ਮੇਰੇ ਪਿਤਾ ਜੀ ਨੇ  ਆਪਣੀ  ਪੂਰੀ ਤਨਦੇਹੀ ਨਾਲ  ਆਪਣੀ ਨੌਕਰੀ  ਸੀ ਆਈ ਡੀ ਵਿੱਚ ਸੁਰੂ ਕੀਤੀ। ਉਹ ਹਮੇਸ਼ਾਂ  ਆਪਣੀ ਸਰਕਾਰ ਦੇ  ਪੂਰੇ ਵਫ਼ਾਦਾਰ ਰਹੇ ਅਤੇ ਉਹਨੇ ਨੇ  1927 ਵਿੱਚ 11 ਬੱਬਰਾਂ  ਨੂੰ ਗ੍ਰਿਫ਼ਤਾਰ  ਕਰਵਾਇਆ।  ਮੇਰੇ ਪਿਤਾ ਜੀ   ਸਿਰ ’ਤੇ ਕਫਨ ਬੰਨ ਕੇ  ਪਹਿਲਾਂ  ਬੱਬਰਾਂ ਦੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ  ਅਤੇ ਮੌਕਾ ਮਿਲਦੇ ਹੀ ਜੇਕਰ ਰਾਜ ਜਾਂਦੇ ਉਹਨਾਂ ਨਾਲ ਇੱਕ ਜਾਂ ਦੋ ਬੱਬਰ  ਹੁੰਦੇ ਤਾਂ  ਬੱਬਰਾਂ ਵੱਲੋਂ ਹੀ ਦਿੱਤੀ ਪਿਸਤੌਲ ਨਾਲ ਜਹਾਨ ਵਿੱਚੋਂ ਤੌਰ ਦਿੰਦੇ ਜਾਂ ਚੋਰੀ –ਛਿਪੇ   ਪੁਲੀਸ ਕੋਲ ਲੁਕੇ ਹੋਏ ਬੱਬਰਾਂ  ਦੀ ਠਾਹਰ  ਦੀ ਖ਼ਬਰ ਪਹੁੰਚਾ ਦਿੰਦੇ।  ਇਸ ਤਰ੍ਹਾਂ ਬੱਬਰਾਂ ਦੇ ਮਰਨ ਜਾਂ ਪੁਲੀਸ ਕੋਲ ਫੜੇ ਜਾਣ  ਦੀ ਖਬਰ ਨੇ  ਬੱਬਰਾਂ ਵਿੱਚ ਘਬਰਾਹਟ ਪਾ ਦਿੱਤੀ । ਪਰ ਜਦੋਂ ਮੇਰੇ  ਪਿਤਾ ਜੀ ਨੇ 11 ਬੱਬਰ ਫੜਾਏ  ਤਾ ਮੇਰੇ ਪਿਤਾ ਜੀ ਦਾ ਰਾਜ਼ ਖੁੱਲ੍ਹ ਗਿਆ।  ਮੇਰੇ ਪਿਤਾ ਜੀ  ਮੇਰੀ ਮਾਤਾ ਨੂੰ ਲੈ ਕੇ ਪਿਸ਼ਾਵਰ ਚਲੇ ਗਏ । ਇੱਧਰ ਬੱਬਰਾਂ ਨੇ ਮੇਰੇ ਦਾਦਾ ਜੀ  ਦੇ ਦੋਵੇ ਪੈਰ  ਅਤੇ ਵੱਢ ਦਿੱਤਾ ।
   ਬਰਾੜ ਅੱਗੇ ਲਿਖਦੇ ਹਨ   ਜਿਸ ਗੌਰਮਿੰਟ ਵਿੱਚ ਤੁਸੀਂ ਕੰਮ ਕਰ ਰਹੇ ਉਸ ਨਾਲ ਪੂਰੀ ਵਫਾਦਾਰੀ ਨਿਭਾਉਣੀ ਤੁਹਾਡਾ ਪਹਿਲਾ ਫਰਜ਼ ਬਣਦਾ ਹੈ।  ਜਿਸ ਕਰਕੇ   1984 ਵਿੱਚ ਮੈਨੂੰ ਵਫਾਦਾਰੀ  ਦਾ ਪੂਰਾ ਸਬੂਤ ਦੇਣਾ ਪਿਆ ।
  ਸਰਕਾਰ ਪ੍ਰਸਤ  ਕਰਨਲ ਬਰਾੜ  , ਬਰਾੜਾਂ ਦੇ ਘਰ ਜੰਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ   ਸਬੰਧੀ ਲਿਖਦਾ  ਹੈ ਕਿ ਮੈਂ  ਭਿੰਡਰਾਂਵਾਲੇ ਦਾ ਹਮੇਸ਼ਾ  ਵਿਰੋਧ ਕਰਾਂਗਾ , ਜਿਸ ਦੇ ਲੈਕਚਰਾਂ ਨੇ ਹਜ਼ਾਰਾਂ ਮੂੰਡਿਆਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ  ਅਤੇ ਦੁਨੀਆਂ ਦੀਆਂ ਵੱਡੀਆਂ ਫੌਜਾਂ  ਵਿੱਚ ਗਿਣੀ  ਜਾਣ ਵਾਲੀ ਭਾਰਤੀ ਫੌਜ ਨਾਲ ਦੋ ਹੱਥ ਕੀਤੇ । ਜਿਸ ਨੇ ਦੁਨੀਆ ਦੇ ਮਹਾਨ ਲੀਡਰ ਮਹਾਤਮਾ ਗਾਂਧੀ   ਦੇ ਅਸੂਲਾਂ ਦਾ ਘਾਣ ਕੀਤਾ ਹੈ।  ਹਿੰਸਾ ਦਾ ਰਾਹ ਫੜਿਆ  ਅਤੇ ਇਹ ਵਿਚਾਰ ਨਹੀਂ ਕੀਤਾ ਕਿ  ਸਿੱਖ ਭਾਰਤ ਵਿੱਚ  ਘੱਟ –ਗਿਣਤੀ ਹਨ । ਜਿਸ ਕਰਕੇ ਸਰਕਾਰ ਨਾਲ ਪੰਗ ਲੈਣਾ ਬੇਵਕੂਫੀ ਸੀ ।
ਮਹਾਤਮਾਂ ਗਾਂਧੀ ਦੇ ਅਸੂਲਾਂ ਤੇ ਚੱਲਦੇ ਤਾਂ ਜਰੂਰ ਸ੍ਰੀਮਤੀ ਇੰਦਰਾ ਗਾਂਧੀ  ਕੋਲੋਂ ਦੋ ਚਾਰ ਮੰਗਾ ਮੰਨਚਾ ਲੈਂਦੇ । ਸੱਪ ਵੀ ਮਰ ਜਾਂਦਾ ਅਤੇ ਸੋਟੀ ਵੀ ਬਚ ਜਾਦੀ ।  ਅਖੀਰ ਵਿੱਚ ਮੈਂ ਕਹਾਂਗਾ  ਭਿੰਡਰਾਵਾਲੇ ਨੇ  ਜਿ਼ਆਦਾ ਗਰਮ ਸੁਭਾਅ ਅਤੇ ਬਹੁਤ ਜਿ਼ਆਦਾ ਦਲੇਰ ਹੋਣ ਕਾਰਨ  ਐਸੇ ਹਾਲਤ ਪੈਦਾ ਕੀਤਾ। ਸਾਡੇ ਪੰਜਾਬੀ ਲੋਕ ਕਹਿੰਦੇ ਹਨ ਕਿ  ਘਰ ਦੇ ਮੈਬਰ ਵੀ ਆਪਣੇ ਮਗਰ ਲਾਉਣੇ ਮੁਸ਼ਕਿਲ ਹਨ ਜਦਕਿ ਸਾਡੇ ਦੁਸ਼ਮਣ ਨੇ ਲੱਖਾ ਬੰਦੇ ਮਗਰ ਲਾਏ ਹੋਏ ਸਨ ।
  ਸ੍ਰੀ ਅਕਾਲ ਤਖਤ ਸਾਹਿਬ ਉਪਰ ਹਮਲੇ ਨੂੰ  ਵੱਡੇ ਮਾਅਰਕੇ ਵਜੋਂ ਪੇਸ਼ ਕਰਦੇ ਹੋਏ ਕਰਨਲ ਬਰਾੜ ਦੀ ਝਾਕ  ਇਨਾਮ ਸਨਮਾਨਾਂ ਵੱਲ ਰਹੀ ਹੈ  ਇਸਦੀ ਉਦਾਹਰਨ ਦੇਖੋ   
 ਬਲਿਊ ਸਟਾਰ ਖਤਮ ਹੋਇਆਤਾਂ ਕਿਸੇ ੜੀ ਜਵਾਨ  ਨੂੰ ਖਾਸ ਇਨਾਮ  ਨਹੀਂ ਦਿੱਤਾ ਅਤੇ  ਜਿਹੜੇ ਸ਼ਹੀਦੀਆ ਪਾ ਗਏ , ਅੱਜ ਉਹਨਾਂ ਦੇ ਪਰਿਵਾਰ ਗਰੀਬੀ ਦੀ  ਮਾਰ ਝ੍ਹੱਲ ਰਹੇ ਹਨ ।  ਸਰਕਾਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜੇਕਰ ਕੋਈ ਖਾਸ ਇਨਾਮ ਦਿੱਤੇ ਗਏ ਤਾਂ ਸਿੱਖ ਹੋਰ ਭੜਕ ਉੁਠਣਗੇ ।

1 comment:

  1. agar pury kitab scan karke page wise apni web site te pa devo ta bahut hi acha hovega because there might be few intereting facts

    ReplyDelete